Indian Authorities Confiscate Passport of Dal Khalsa Chief Bhai Harpal Singh Cheema Delhi Airport


New Delhi: The Indian authorities today confiscated passport of the Dal Khalsa chief Bhai Harpal Singh Cheema upon his arrival at Indira Gandhi International Airport in Delhi. He was returning from Thailand after attending an event on the “Role of Religious Leaders in Prevention of Genocide in South Asia“. The event was organised by the Untied Nations on November 29 and 30 in Thailand.

Group Photo of Leaders who attended the Thailand conference on Role of Religious Leaders in Prevention of Genocide in South Asia

Dal Khalsa spokesperson Kanwarpal Singh informed Sikh Siyasat News (SSN) that upon Bhai Harpal Singh’s arrival at IGI Airport in Delhi  at around 1 pm, the immigration authorities withheld him and his passport was seized.

Group Photo of Leaders who attended the Thailand conference on Role of Religious Leaders in Prevention of Genocide in South Asia

“Immigration officer told Bhai Harpal Singh that his passport was confiscated as per directions of the Government of India”, said Kanwarpal Singh, while adding that the their party president was allowed to leave the premises after about 2 hours of detention.

On being asked about reasons behind confiscation of passport the immigration authorities told Bhai Harpal Singh to contact passport office, he added. 

Source from sikhsiyasat.net

ਥਾਈਲੈਂਡ ਤੋਂ ਪਰਤੇ ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ ਦਾ ਦਿੱਲੀ ਹਵਾਈ ਅੱਡੇ ‘ਤੇ ਪਾਸਪੋਰਟ ਜ਼ਬਤ

ਅੰਮ੍ਰਿਤਸਰ: ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਦਿੱਲੀ ਹਵਾਈ ਅੱਡੇ ‘ਤੇ ਰੋਕ ਕੇ ਉਹਨਾਂ ਦਾ ਪਾਸਪੋਰਟ ਜਬਤ ਕਰ ਲਿਆ ਗਿਆ ਹੈ। ਉਹ ਯੂ.ਐਨ.ਓ ਵਲੋਂ 29 ਤੇ 30 ਨਵੰਬਰ ਨੂੰ ਥਾਈਲੈਂਡ ਵਿਖੇ ਸਾਊਥ ਏਸ਼ੀਆ ਵਿੱਚ ਨਸਲਕੁਸ਼ੀ ਦੀ ਰੋਕਥਾਮ ਵਿੱਚ ਧਾਰਮਿਕ ਆਗੂਆਂ ਦਾ ਰੋਲ ਵਿਸ਼ੇ ‘ਤੇ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲੈ ਕੇ ਪਰਤ ਰਹੇ ਸਨ। ਇਹ ਸਮਾਗਮ ਸੰਯੁਕਤ ਰਾਸ਼ਟਰ ਵਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਭਾਰਤ ਤੋਂ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਲਈ ਸੱਦਿਆ ਗਿਆ ਸੀ। ਇਸ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਯੂ.ਕੇ. ਅਤੇ ਯੂਰਪ ਤੋਂ ਉਚੇਚੇ ਤੌਰ ‘ਤੇ ਹਿੱਸਾ ਲੈਣ ਪੁਹੰਚੇ ਸਨ।
ਦਲ ਖਾਲਸਾ ਨੇ ਭਾਰਤ ਸਰਕਾਰ ਦੇ ਇਸ ਕਦਮ ਨੂੰ ਮੰਦਭਾਗਾ ਦੱਸਦਿਆਂ ਕਿਹਾ ਹੈ ਕਿ ਇਹ ਮਨੁੱਖੀ ਆਜ਼ਾਦੀ ਅਤੇ ਬੁਨਿਆਦੀ ਹੱਕਾਂ ‘ਤੇ ਡਾਕਾ ਹੈ ਅਤੇ ਉਹਨਾਂ ਦੇ ਆਗੂ ਦੀ ਆਵਾਜ਼ ਨੂੰ ਦਬਾਉਣ ਦੀ ਚਾਲ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅੱਜ (1 ਦਸੰਬਰ, 2017) ਜਦੋਂ ਦੁਪਹਿਰ 1 ਵਜੇ ਦੇ ਕਰੀਬ ਹਰਪਾਲ ਸਿੰਘ ਚੀਮਾ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ ਤਾਂ ਇਮੀਗਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਭਾਰਤ ਸਰਕਾਰ ਵਲੋਂ ਉਹਨਾਂ ਦਾ ਪਾਸਪੋਰਟ ਜ਼ਬਤ ਕਰਨ ਬਾਰੇ ਮਿਲੇ ਹੁਕਮਾਂ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ। ਹਰਪਾਲ ਸਿੰਘ ਚੀਮਾ ਨੇ ਪਾਸਪੋਰਟ ਜ਼ਬਤ ਕਰਨ ਦੇ ਕਾਰਨਾਂ ਬਾਰੇ ਜਦ ਪੁੱਛਿਆ ਤਾਂ ਅਧਿਕਾਰੀਆਂ ਨੇ ਉਹਨਾਂ ਨੂੰ ਪਾਸਪੋਰਟ ਦਫਤਰ ਨਾਲ ਇਸ ਸਬੰਧੀ ਸੰਪਰਕ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਪਾਸਪੋਰਟ ਆਪਣੇ ਕੋਲ ਰੱਖ ਲਿਆ ਹੈ ਅਤੇ ਪਾਰਟੀ ਪ੍ਰਧਾਨ ਨੂੰ 2 ਘੰਟੇ ਬਿਠਾਉਣ ਤੋਂ ਬਾਅਦ ਜਾਣ ਦਿੱਤਾ।

Leave a Comment