Harnek Singh Bhapp | A Tale Of Sacrifice And Valour | Kept in Nabha Jail


Harnek Singh is one of those individuals within the Sikh struggle who spent time with the Shaheed Singhs’ and spent long periods of time in many different dark and unwelcoming prison cells throughout India. Inspired and instilled with the emotional words spoken, lived and shown by the 18th century Sikh warriors “May the Sikh Nation flourish and I perish” that Harnek Singh Bhap lived his own life in this way. 

To create a home for the Sikh Nation he left his own home, which now stands in a state of disrepair. The dream of creating a Sikh home for the Sikh nation was so strong in his mind that Harnek Singh never gave a thought to the condition of his own home and that it would deteriorate to such an extent. When people visit his home at the village of Butari (near Rara Sahib) they are surprised and hurt on seeing the state of his home.

He was a powerful factor in the long Sikh struggle and spent a long time in the solitary prison cells of India’s jails. His own home is built in a space of barely 40-50 yards.  There is only a room that measures 8*8, where there is not even a permanent door or window but covered by netting whilst the rest of the house is in disrepair. The kitchen is only in name, there is no door to separate it from the living room or any privacy provided whilst cooking, nor are there any bathroom facilities.

Whenever he was brought from Delhi for his court appearance in Ludhiana, he was kept in Nabha Jail. According to one Singh who spent time with Harnek Singh in prison tells us that he was always in high spirits and filled with enthusiasm to fulfil his duties for the Sikh nation. Money, greed etc could not touch this hero (Soorma). During the hearings in the winter, he would always wear the same coloured sweatshirt, this jail-mate says “I stayed there for three years, when the winter came and Bhai Bhup would come for his court appearance, he would always be wearing that same shirt and those old black shoes”. When I asked him why he always wore the same clothes on arrival and did he not have any other clothes, he replied “In Tihar Jail you are only allowed to keep a number of required clothes”. In fact, the truth only came out after visiting his home. He has just said that to end the conversation with me and in reality, he did not possess any other clothes.

His mother, Mata Joginder Kaur explained that once he joined the Sikh struggle for freedom, he never came home and she never received anything from him. Following Bhai Bhup’s absence the Police picked up his mother and for two and a half years she was kept in prison and was brutally tortured by the authorities. It was only until the Village Panchayat (assembly of wise and respected elders chosen and accepted by the local community) registered a High Court writ that she was released.

She had displayed the image of patience and contentment whilst undergoing the police’s brutal and vicious torture on her body. She had accepted the will of the Guru and was unshakable in her faith but said that the physical trauma of the police torture was taking its toll on her body as she was getting older and it was leaving her in constant pain. Mata ji informed us that she has survived by making a living from collecting rubbish and selling cow pats (for fuel) in the village. This was supplemented by income from a tiny piece of land they owned and the government’s widow’s pension. via sikhrelief.org

Read in Punjabi

“ਪੰਥ ਵੱਸੇ ਮੈਂ ਉੱਜੜਾਂ” ਦੇ ਜ਼ਜਬੇ ਵਾਲ ਯੋਧਾ ਭਾਈ ਹਰਨੇਕ ਸਿੰਘ ਭੱਪ”

ਖਾੜਕੂ ਸਿੱਖ ਸੰਘਰਸ਼ ਦੇ ਚੋਣਵੇਂ ਯੋਧਿਆਂ ਅਤੇ ਸ਼ਹੀਦ ਸਿੰਘਾਂ ਦਾ ਸਾਥ ਮਾਨਣ ਵਾਲੇ ਅਤੇ ਲੰਮੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਭਾਈ ਹਰਨੇਕ ਸਿੰਘ ਭੱਪ ਅਠਾਰਵੀਂ ਸਦੀ ਦੇ ਸਿੰਘ ਵਾਲਾ “ਪੰਥ ਵੱਸੇ ਮੈਂ ਉਜੜਾਂ” ਵਾਲਾ ਪੰਥਕ ਜ਼ਜਬਾ ਸਮੋਈ ਬੈਠਾ ਹੈ।ਸਿੱਖਾਂ ਦਾ ਕੌੰਮੀ ਘਰ ਬਣਾਉਣ ਨਿਕਲੇ ਇਸ ਯੋਧੇ ਦਾ ਆਪਣਾ ਘਰ ਅਜੇ ਤੱਕ ਕੱਚਾ ਹੈ।ਸਿੱਖ ਕੌਮ ਦੇ ਕੌਮੀ ਘਰ ਬਣਾਉਣ ਦਾ ਸੁਪਨਾ ਲੈਕੇ ਨਿਕਲੇ ਭਾਈ ਭੱਪ ਦੇ ਘਰ ਦੀ ਹਾਲਤ ਇੰਨੇ ਮਾੜੀ ਹੋਵੇਗੀ, ਕਦੇ ਕਿਆਸਿਆ ਵੀ ਨਹੀਂ ਸੀ।
ਜੋ ਵੀ ਬੰਦਾ ਪਿੰਡ ਬੁਟਾਰੀ (ਨੇੜੇ ਰਾੜਾ ਸਾਹਿਬ) ਵਿਖੇ ਭਾਈ ਭੱਪ ਦੇ ਘਰ ਜਾਂਦਾ ਹੈ, ਉਨ੍ਹਾਂ ਦੇ ਘਰ ਦੀ ਹਾਲਤ ਵੇਖਕੇ ਉਸਦਾ ਮਨ ਬਹੁਤ ੳੇਦਾਸ ਵੀ ਹੁੰਦਾ ਹੈ ਤੇ ਹੈਰਾਨ ਵੀ।

ਸਿੱਖ ਸੰਘਰਸ਼ ਵਿੱਚ ਜੂਝਣ ਤੋਂ ਬਾਅਦ ਲੰਮੇ ਸਮੇਂ ਤੋਂ ਭਾਰਤ ਦੀ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਇਸ ਜਝਾਰੂ ਦਾ ਘਰ ਮਸਾਂ ਹੀ 40-50 ਗਜ਼ ਵਿੱਚ ਬਣਿਆ ਹੋਵੇਗਾ। ਜਿਸ ਵਿੱਚ 8*8ਦਾ ਇੱਕ ਕਮਰਾ ਬਣਿਆ ਹੈ, ਕਮਰੇ ਨੂੰ ਦਰਵਾਜ਼ੇ ਅਤੇ ਖਿੜਕੀ ਦੀ ਜਗਾ ਸਿਰਫ ਜਾਲੀ ਲੱਗੀ ਹੋਈ ਹੈ, ਬਾਕੀ ਸਾਰਾ ਘਰ ਕੱਚਾ ਹੈ।ਰਸੋਈ ਸਿਰਫ ਨਾਂ ਦੀ ਹੀ ਹੈ, ਪਖਾਨੇ ‘ਤੇ ਪਰਦੇ ਲਈ ਦਰਵਾਜ਼ਾ ਨਹੀ, ਬਾਥਰੂਮ ਹੈ ਹੀ ਨਹੀਂ।
ਭਾਈ ਭੱਪ ਨਾਲ ਜੇਲ ਵਿੱਚ ਰਹਿਣ ਵਾਲੇ ਇੱਕ ਸਿੰਘ ਦੇ ਦੱਸਣ ਮੁਤਾਬਿਕ ਉਹ ਹਮੇਸ਼ਾਂ ਹੀ ਚੜਦੀ ਕਲਾ ਅਤੇ ਪੰਥਕ ਜ਼ਜਬੇ ਨਾਲ ਭਰਿਆ ਹੋਇਆ ਦਿਸਦਾ ਹੈ। ਪੈਸਾ, ਲਾਲਚ ਆਦਿ ਦੀ ਛੋਹ ਇਸ ਸੂਰਮੇਂ ਨੂੰ ਪੋਹ ਨਹੀਂ ਸਕੀ। ਜਦੋਂ ਵੀ ਉਹ ਦਿਲੀਓੁਂ, ਲੁਧਿਆਣੇ ਪੇਸ਼ੀ ‘ਤੇ ਆਉਦਾ ਤਾਂ ਉਸਨੂੰ ਨਾਭਾ ਜੇਲ ਵਿੱਚ ਰੱਖਿਆ ਜਾਂਦਾ। ਸਰਦੀਆਂ ਵਿੱਚ ਪੇਸ਼ੀ ਦੌਰਾਨ ਜਦੋਂ ਵੀ ਉਹ ਆਇਆ ਉਸਨੇ ਹਮੇਸ਼ਾਂ ਬਾਵਾ ਰੰਗ ਦੀ ਇੱਕ-ਇੱਕ ਸਵੈਟ ਸ਼ਰਟ ਪਾਈ ਹੁੰਦੀ। ਜੇਲ ਸਾਥੀ ਦੇ ਦੱਸਣ ਅਨੁਸਾਰ “ਮੈਂ ਤਿੰਨ ਸਾਲ ਉੱਥੇ ਰਹਿਣ ਦੌਰਾਨ ਜਦੋਂ ਵੀ ਸਰਦੀਆਂ ਵਿੱਚ ਭਾਈ ਭੱਪ ਪੇਸ਼ੀ ‘ਤੇ ਆਉਦਾ ਤਾਂ ਉਸਦੇ ੳਹੀ ਸ਼ਰਟ ਪਾਈ ਹੁੰਦੀ ਤੇ ਉਹੀ ਪੁਰਾਣੇ ਕਾਲੇ ਬੂਟ”।
ਜਦੋਂ ਉਹ ਉਨ੍ਹਾਂ ਨੂੰ ਪੁੱਛਦਾ ਕਿ ਉਹ ਹਰ ਵੇਲੇ ਇੱਕੋਂ ਕਪੜੇ ਹੀ ਪਾਕੇ ਕਿਉਂ ਆਉਦੇ ਹਨ, ਕੋਈ ਹੋਰ ਲੀੜਾ-ਕੱਪੜਾ ਹੈ ਨਹੀਂ ਤਾਂ ਉਨ੍ਹਾਂ ਦਾ ਜਵਾਬ ਸੀ ਕਿ “ਦਿੱਲੀ ਦੀ ਤਿਹਾੜ ਜੇਲ ਵਿੱਚ ਗਿਣਤੀ ਦੇ ਹੀ ਕੱਪੜੇ ਰੱਖਣੇ ਪੈਂਦੇ ਹਨ। ਅਸਲ ਗੱਲ ਦਾ ਪਤਾ ਤਾਂ ਬਾਅਦ ਵਿੱਚ ਘਰ ਜਾਣ ‘ਤੇ ਲੱਗਿਆ ਕਿ ਇਹ ਕਹਿ ਕੇ ਉਹ ਗੱਲ ਟਾਲ ਰਹੇ ਸੀ, ਉਨ੍ਹਾਂ ਕੋਲ ਹੋਰ ਕੱਪੜੇ ਹੈ ਹੀ ਨਹੀਂ ਸਨ।
ਉਨ੍ਹਾਂ ਦੇ ਮਾਤਾ ਜੀ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਸੰਘਰਸ਼ ਵਿੱਚ ਕੁੱਦਣ ਤੋਂ ਬਾਅਦ ਉਹ ਕਦੇ ਘਰ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਕਦੇ ਮੈਨੂੰ ਕੁਝ ਦਿੱਤਾ।
ਭਾਈ ਭੱਪ ਦੇ ਰੂਹਪੋਸ਼ ਹੋਣ ਤੋਂ ਬਾਅਦ ਉਨਾਂ ਦੇ ਮਾਤਾ ਜੀ ਪੁਲਿਸ ਉਨ੍ਹਾਂ ਨੂੰ ਵੀ ਚੁੱਕ ਕੇ ਲੈ ਗਈ ਅਤੇ ਢਾਈ ਸਾਲ ਪੁਲਿਸ ਥਾਣਿਆਂ ਵਿੱਚ ਰੱਖਿਆ ਅਤੇ ਤਸ਼ੱਦਦ ਕੀਤਾ ਜਾਂਦਾ ਰਿਹਾ। ਪਿੰਡ ਦੀ ਪੰਚਾਇਤ ਵੱਲੋਂ ਬਾਅਦ ਵਿੱਚ ਹਾਈਕੋਰਟ ਵਿੱਚ ਰਿੱਟ ਪਾਕੇ ਰਿਹਾਅ ਕਰਵਾਇਆ।
ਪੁਲਿਸ ਦਾ ਹਰ ਵਹਿਸ਼ੀ ਤਸ਼ੱਦਦ ਪਿੰਡੇ ‘ਤੇ ਹੰਡਾਉਣ ਵਾਲੀ ਸਬਰ-ਸੰਤੋਖ ਦ੍ਰਿੜਤਾ ਦੀ ਮੂਰਤ ਅਤੇ ਗੁਰੁ ਦੇ ਭਾਣੇ ਵਿੱਚ ਅਡੋਲ ਮਾਤਾ ਨੇ ਦੱਸਿਆ ਨੇ ਪੁਲਿਸ ਦੇ ਵਹਿਸ਼ੀ ਤਸ਼ੱਦਦ ਦੀਆਂ ਚੀਸ਼ਾਂ ਉਮਰ ਬੀਤਣ ਦੇ ਨਾਲ ਹੋਰ ਜਿਆਦਾ ਦੁਖ ਦੇਣ ਲੱਗ ਪਈਆਂ ਹਨ।

Harnek Singh Bhapp

Harnek Singh Bhapp

HARNEK SINGH BHAPP – A TALE OF SACRIFICE AND VALOUR – Part 2

This family who were so loyal to the Sikh struggle survived the government and police oppression, however they were betrayed by their own and suffered such economic consequences that they never really recovered. Bhai Bhup’s father was an Army Officer and his family estate was looked after by his older brother as per the Power of Attorney that was also in place. The older brother nonetheless with pure greed deceived Bhai Bhup’s father and grabbed the 15 acres of land that belonged to him. Despite the many hardships that they endured, Bhai Bhup’s father maintained the dignity of his valiant son and did not ask for a single penny from anyone.

Bhai Bhup’s friends often after meeting with him at his court appearances would go to visit Mataji at home too. They had on many occasions tried to offer her financial assistance but each time Mataji with such humility would decline their offer. A similar loving relationship exists between our Sikh Relief volunteer Parminder Singh Amloh and Mataji. He also visits Mataji regularly with his family and on many occasions on behalf of Sikh Relief he has offered financial help to her but each time she has refused the offer.

Mataji remembering the scene when she met her son after 20 years, pointed out very touchingly “when I met my son after a long absence of 20 years at his hearing in Ludhiana, I became very emotional and I just held him close to me and cried so much”. I recall even at that time my son said “Mother I have one request, that we are not to ask for anything from anyone. I have so much pride in you and whatever situation God places us in, we are happy. I did not leave my home for money but for my Nation”.

In fact, it is worth stating here that Bhai Bhup knew the top Sikh Generals like Sukhdev Singh Babbar, Wadhawa Singh Babbar, Gurjant Singh Budhsinghwala, Navneet Singh Kanthia and Prof Devinderpal Singh Bhullar, he spent time, loved and respected each of them.

Despite spending long periods of time in different jails in India, he is still in high spirits and the flame of independence for the Sikh Nation still exists within him to this day. There are also other Singhs’ in jail who do think about their homes and families, which often leads to debate in which they remind us that they had left their homes for the independence of our nation, not to earn money.

In the Sikh struggle, even the renowned Sikh warrior Jagtar Singh Hawara had told his family “you are not to ask for monetary help from anyone”. Owners of such thoughts are the Nation’s heroes, who hold a respected and special status within the Sikh Nation. There is no other thought of any kind of greed in the minds of these heroes other than the Sikh nation’s freedom.

In prison they are following a very disciplined way of life, in which they complete their daily Nitnem, followed by an exercise routine. They eat a healthy balanced diet and they are some of the best athletes in prison. They are against those that take or deal in drugs. They are very unhappy when their fellow friends take tablets for minor ailments and ask “why do you take these drugs? Do exercise and you will not get sick”. Today when there is anarchy in the community and the burden of greed is everywhere, the patience and contentment of these Singhs’ is to be commended. via sikhrelief.org

Read in Punjabi

ਇਸ ਸੰਘਰਸ਼ੀ ਪਰਿਵਾਰ ਨੇ ਜਿੱਥੇ ਸਰਕਾਰ ਅਤੇ ਪੁਲਿਸ ਦਾ ਜ਼ਬਰ-ਜ਼ੁਲਮ ਆਪਣੇ ਪਿੰਡੇ ‘ਤੇ ਹਟਾਇਆ, ਉੱਥੇ ਆਪਣਿਆਂ ਦੇ ਕੀਤੇ ਧੋਖੇ ਨੇ ਪਰਿਵਾਰ ਨੂੰ ਆਰਥਿਕ ਪੱਖੋਂ ਅਜਿਹੀ ਮਾਰ ਮਾਰੀ ਕਿ ਪਰਿਵਾਰ ਉੱਠਣ ਜੋਗਾ ਨਾ ਰਿਹਾ।ਭਾਈ ਭੱਪ ਦੇ ਪਿਤਾ ਜੀ ਫੌਜ ਵਿੱਚ ਸੂਬੇਦਾਰ ਸਨ। ਪਰਿਵਾਰ ਦੀ ਵਾਗਡੋਰ ਤਾਏ ਹੱਥ ਸੀ ਅਤੇ ਜ਼ਮੀਨ-ਜਾਇਦਾਦ ਦਾ ਮੁਖਤਿਆਰਨਾਮਾ ਤਾਏ ਦੇ ਨਾਂ ‘ਤੇ ਸੀ। ਲਾਲਚ ਵਿੱਚ ਤਾਏ ਨੇ ਛੋਟੇ ਭਰਾ ਨਾਲ ਧੋਖਾ ਕਰਦਿਆਂ ਭਾਈ ਭੱਪ ਦੇ ਪਿਤਾ ਜੀ ਦੀ 15 ਕਿੱਲੇ ਜ਼ਮੀਨ ਹੜੱਪ ਲਈ ਸੀ।

 

ਇੰਨੀਆਂ ਤੰਗੀਆਂ ਤਰੂਸੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਆਪਣੇ ਅਤੇ ਆਪਣੇ ਜਝਾਰੂ ਪੁੱਤਰ ਦੇ ਸਵੈਮਾਨ ਨੂੰ ਕਾਇਮ ਰੱਖਿਆ ਅਤੇ ਕਿਸੇ ਤੋਂ ਵੀ ਇੱਕ ਪੈਸੇ ਦੀ ਮੰਗ ਨਹੀਂ ਕੀਤੀ।
ਭਾਈ ਭੱਪ ਦੇ ਦੋਸਤ ਪੇਸ਼ੀ ਤੇ ਭੱਪ ਨੂੰ ਮਿਲਣ ਤੋ ਬਾਅਦ ਭੱਪ ਦੀ ਮਾਤਾ ਜੀ ਨੂੰ ਵਿ ਘਰ ਮਿਲਣ ਅਕਸਰ ਜਾਦੇ ਰਹਿੰਦੇ ਹਨ ਤੇ ਮਾਤਾ ਜੀ ਨੂੰ ਬਹੁਤ ਵਾਰ ਉਨ੍ਹਾਂ ਨੇ ਮਾਤਾ ਜੀ ਨੂੰ ਮਾਇਕ ਮੱਦਦ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਮਾਤਾ ਜੀ ਨਿਮਰਤਾ ਨਾਲ ਨਾਂਹ ਕਰ ਦਿੱਤੀ।ਇਸੇ ਤਰਾਂ ਸਿੱਖ ਰਲੀਫ ਦੇ ਸੇਵਾਦਾਰ ਭਾਈ ਪਰਮਿੰਦਰ ਸਿੰਘ ਜੀ ਦਾ ਮਾਤਾ ਜੀ ਨਾਲ ਬਹੁਤ ਪਿਆਰ ਹੈ ਤੇ ਪਰਮਿੰਦਰ ਸਿੰਘ ਅਪਣੇ ਪਰਿਵਾਰ ਸਮੇਤ ਅਕਸਰ ਮਾਤਾ ਜੀ ਨੂੰ ਮਿਲਣ ਜਾਦੇ ਰਹਿੰਦੇ ਹਨ ਤੇ ਪਰਮਿੰਦਰ ਸਿੰਘ ਨੇ ਵੀ ਕਾਫੀ ਵਾਰ ਸਿੱਖ ਰਲੀਫ ਵੱਲੋ ਮਾਤਾ ਜੀ ਨੂੰ ਮਦੱਦ ਕਰਨ ਦੀ ਮਾਤਾ ਜੀ ਨੂੰ ਬੇਨਤੀ ਕਰ ਚੁੱਕੇ ਹਨ ਪਰ ਉਹ ਹਰ ਵਾਰ ਨਾਹ ਕਰ ਦਿੰਦੇ ਹਨ।

ਆਪਣੇ ਵਿਛੜੇ ਪੁੱਤਰ ਨੂੰ 20 ਸਾਲ ਬਾਅਦ ਮਿਲਣ ਦੇ ਦ੍ਰਿਸ਼ ਨੂੰ ਮਾਤਾ ਜੀ ਨੇ ਬੜੀ ਭਾਵਕਤਾ ਨਾਲ ਦੱਸਦਿਆਂ ਕਿਹਾ ਕਿ “20 ਸਾਲਾਂ ਤੋਂ ਵਿਛੜੇ ਪੁੱਤਰ ਨੂੰ ਲੁਧਿਆਣੇ ਕਚਿਹਰੀ ਵਿੱਚ ਮਿਲਣ ਸਮੇਂ ਮੇਰੇ ਮਨ ਬਹੁਤ ਭਰ ਆਇਆ ਅਤੇ ਮੈਂ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਕੇ ਬਹੁਤ ਰੋਈ। ਮਾਤਾ ਜੀ ਕਹਿੰਦੇ ਕਿ ਉਸ ਸਮੇਂ ਵੀ ਮੈਨੂੰ ਭੱਪ ਨੇ ਆਖਿਆ ਸੀ “ਮਾਤਾ ਮੇਰੀ ਇੱਕ ਬੇਨਤੀ ਹੈ ਕਿ ਆਪਾਂ ਕਿਸੇ ਤੋਂ ਕੁਝ ਮੰਗਣਾ ਨਹੀ। ਮੈਨੂੰ ਤੁਹਾਡੇ ‘ਤੇ ਬੜਾ ਮਾਣ ਹੈ। ਜਿਸ ਤਰਾਂ ਵੀ ਪ੍ਰਮਾਤਮਾ ਨੇ ਸਾਨੂੰ ਰੱਖਿਆ ਹੈ ਅਸੀਂ ਖੁਸ਼ ਹਾਂ। ਮੈਂ ਪੈਸੇ ਲਈ ਨਹੀਂ ਸੀ ਘਰੋਂ ਨਿਕਲਿਆ, ਜੋ ਕੀਤਾ ਆਪਣੀ ਕੌਮ ਲਈ ਕੀਤਾ।

ਇੱਥੇ ਇਹ ਦੱਸਣਯੋਗ ਹੈ ਕਿ ਭਾਈ ਭੱਪ ਨੇ ਚੋਟੀ ਦੇ ਸਿੱਖ ਜਰਨੈਲਾਂ ਦਾ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਭਾਈ ਨਵਨੀਤ ਸਿੰਘ ਕਾਦੀਆਂ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਸਾਥ ਮਾਣਿਆਂ ਅਤੇ ਭਾਈ ਭੱਪ ਦਾ ਇਨ੍ਹਾਂ ਸਾਰਿਆਂ ਨਾਲ ਬੜਾ ਪਿਆਰ ਸੀ।
ਲੰਮਾਂ ਸਮਾਂ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਲੰਮਾਂ ਸਮਾਂ ਬਿਤਾਉਣ ਦੇ ਬਾਵਜੂਦ ਅੱਜ ਵੀ ਭਾਈ ਭੱਪ ਪੂਰੀ ਤਰਾਂ ਚੜ੍ਹਦੀ ਕਲਾਂ ਵਿੱਚ ਹਨ ਅਤੇ ਕੌਮੀ ਅਜ਼ਾਦੀ ਦੀ ਤੜਪ ਉਨ੍ਹਾਂ ਵਿੱਚ ਉਸੇ ਤਰਾਂ ਮੌਜੂਦ ਹੈ।
ਜੇਲਾਂ ਵਿੱਚ ਬੰਦ ਸਿੰਘਾਂ ਨਾਲ, ਜੋ ਆਪਣੇ ਘਰਾਂ ਬਾਰੇ ਜਿਆਦਾ ਸੋਚਦੇ ਸਨ, ਉਨ੍ਹਾਂ ਦੀ ਅਕਸਰ ਹੀ ਬਹਿਸ ਹੋ ਜਾਂਦੀ ਕਿ ਅਸੀਂ ਆਪਣੇ ਘਰਾਂ ਵਿੱਚੋਂ ਕੌਮੀ ਅਜ਼ਾਦੀ ਨਿਕਲੇ ਸੀ, ਨਾ ਕਿ ਪੈਸੇ ਕਮਾਉਣ ਲਈ।
ਸਿੱਖ ਸੰਘਰਸ਼ ਦੇ ਨਾਮਵਰ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਆਪਣੇ ਪਰਿਵਾਰ ਨੂੰ ਸਾਫ ਕਿਹਾ ਹੋਇਆ ਹੈ ਕਿ “ਕਿਸੇ ਕੋਲੋਂ ਪੈਸੇ ਦੀ ਮੱਦਦ ਨਹੀਂ ਲੈਣੀ। ਅਜਿਹੀ ਸੋਚ ਦੇ ਮਾਲਕ ਕੌਮੀ ਯੋਧਿਆਂ ਦਾ ਕੌਮ ਵਿੱਚ ਇੱਕ ਵਿਸ਼ੇਸ਼ ਸਤਿਕਾਰਤ ਰੁਤਬਾ ਹੈ। ਇਨ੍ਹਾਂ ਕੌਮੀ ਜੁਝਾਰੂਆਂ ਦੇ ਮਨਾਂ ਵਿੱਚ ਪੰਥਕ ਅਜ਼ਾਦੀ ਤੋਂ ਬਿਨਾਂ ਹੋਰ ਕੋਈ ਲਾਲਚ, ਕੋਈ ਤੜਫ ਨਹੀ ਹੈ।
ਜੇਲ ਦੌਰਾਨ ਉਹ ਬੜਾ ਸੰਜ਼ਮਮਈ ਜੀਵਨ ਜਿਉਂਦੇ ਹਨ।ਜਿੱਥੇ ਉਹ ਨਿਤਨੇਮ ਦੇ ਪੱਕੇ ਹਨ, ਉੱਥੇ ਕਸਤਰ ਵੀ ਨਿਯਮਤ ਤੌਰ ‘ਤੇ ਕਰਦੇ ਹਨ। ਸੰਤੁਲਿਤ ਖੁਰਾਕ ਖਾਂਦੇ ਹਨ।ਉੱਥੇ ਉਹ ਵਧੀਆ ਖਿਡਾਰੀ ਵੀ ਹਨ।

ਨਸ਼ਾ ਕਰਨ ਵਾਲਿਆਂ ਦੇ ਉਹ ਬਹੁਤ ਖਿਲਾਫ ਹਨ। ਸਾਥੀ ਸਿੰਘਾਂ ਵੱਲੋਂ ਛੋਟੀ ਮੋਟੀ ਬਿਮਾਰੀ ਲਈ ਗੋਲੀ ਖਾਣ ‘ਤੇ ਉਹ ਬਹੁਤ ਦੁਖੀ ਹੁੰਦੇ।ਕਹਿੰਦੇ ਕਿਓੁਂ ਦਵਾਈਆਂ ਖਾਂਦੇ ਹੋ, ਕਸਰਤ ਕਰੋ, ਬਿਮਾਰ ਨਹੀਂ ਹੋਵੋਗੇ।
ਅੱਜ ਜਿੱਥੇ ਪੰਥ ਵਿੱਚ ਆਪਾਧਾਪੀ ਪਈ ਹੋਈ ਹੈ, ਹਰ ਪਾਸੇ ਲਾਲਚ ਭਾਰੂ ਹੋ ਰਿਹਾ ਹੈ, ਉੱਥੇ ਇਨ੍ਹਾਂ ਸਿੰਘਾਂ ਦੇ ਸਬਰ-ਸੰਤੋਖ ਦੀ ਦਾਦ ਦੇਣੀ ਬਣਦੀ ਹੈ।


ਪਿਛਲੇ 15 ਸਾਲਾਂ ਤੋਂ ਭਾਰਤ ਦੀਆਂ ਵੱਖ ਵੱਖ ਜੇਲਾਂ ਅੰਦਰ ਨਜ਼ਰਬੰਦ

ਭਾਈ ਹਰਨੇਕ ਸਿੰਘ ਭੱਪ ਦੀ ਮਾਤਾ ਬੀਬੀ ਸੁਰਿੰਦਰ ਕੌਰ ਦਾ ਸਰਬ ਸੰਤੋਖ ਨਾਲ ਭਰਿਆ ਅਣਡਿੱਠਾ ਸੰਘਰਸ਼ ।।

Mata Surinder Kaur

Mata Surinder Kaur

ਖਾੜਕੂ ਸਿੱਖ ਸੰਘਰਸ਼ ਦੇ ਚੋਣਵੇਂ ਯੋਧਿਆਂ ਅਤੇ ਸ਼ਹੀਦ ਸਿੰਘਾਂ ਦਾ ਸਾਥ ਮਾਨਣ ਵਾਲੇ ਅਤੇ ਲੰਮੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਭਾਈ ਹਰਨੇਕ ਸਿੰਘ ਭੱਪ ਅਠਾਰਵੀਂ ਸਦੀ ਦੇ ਸਿੰਘ ਵਾਲਾ “ਪੰਥ ਵੱਸੇ ਮੈਂ ਉਜੜਾਂ” ਵਾਲਾ ਪੰਥਕ ਜ਼ਜਬਾ ਸਮੋਈ ਬੈਠਾ ਹੈ।ਸਿੱਖਾਂ ਦਾ ਕੌੰਮੀ ਘਰ ਬਣਾਉਣ ਨਿਕਲੇ ਇਸ ਯੋਧੇ ਦਾ ਆਪਣਾ ਘਰ ਅਜੇ ਤੱਕ ਕੱਚਾ ਹੈ।ਸਿੱਖ ਕੌਮ ਦੇ ਕੌਮੀ ਘਰ ਬਣਾਉਣ ਦਾ ਸੁਪਨਾ ਲੈਕੇ ਨਿਕਲੇ ਭਾਈ ਭੱਪ ਦੇ ਘਰ ਦੀ ਹਾਲਤ ਇੰਨੇ ਮਾੜੀ ਹੋਵੇਗੀ, ਕਦੇ ਕਿਆਸਿਆ ਵੀ ਨਹੀਂ ਸੀ।
ਜੋ ਵੀ ਬੰਦਾ ਪਿੰਡ ਬੁਟਾਰੀ (ਨੇੜੇ ਰਾੜਾ ਸਾਹਿਬ) ਵਿਖੇ ਭਾਈ ਭੱਪ ਦੇ ਘਰ ਜਾਂਦਾ ਹੈ, ਉਨ੍ਹਾਂ ਦੇ ਘਰ ਦੀ ਹਾਲਤ ਵੇਖਕੇ ਉਸਦਾ ਮਨ ਬਹੁਤ ੳੇਦਾਸ ਵੀ ਹੁੰਦਾ ਹੈ ਤੇ ਹੈਰਾਨ ਵੀ।

ਸਿੱਖ ਸੰਘਰਸ਼ ਵਿੱਚ ਜੂਝਣ ਤੋਂ ਬਾਅਦ ਲੰਮੇ ਸਮੇਂ ਤੋਂ ਭਾਰਤ ਦੀ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਇਸ ਜਝਾਰੂ ਦਾ ਘਰ ਮਸਾਂ ਹੀ 40-50 ਗਜ਼ ਵਿੱਚ ਬਣਿਆ ਹੋਵੇਗਾ। ਜਿਸ ਵਿੱਚ 8*8ਦਾ ਇੱਕ ਕਮਰਾ ਬਣਿਆ ਹੈ, ਕਮਰੇ ਨੂੰ ਦਰਵਾਜ਼ੇ ਅਤੇ ਖਿੜਕੀ ਦੀ ਜਗਾ ਸਿਰਫ ਜਾਲੀ ਲੱਗੀ ਹੋਈ ਹੈ, ਬਾਕੀ ਸਾਰਾ ਘਰ ਕੱਚਾ ਹੈ।ਰਸੋਈ ਸਿਰਫ ਨਾਂ ਦੀ ਹੀ ਹੈ, ਪਖਾਨੇ ‘ਤੇ ਪਰਦੇ ਲਈ ਦਰਵਾਜ਼ਾ ਨਹੀ, ਬਾਥਰੂਮ ਹੈ ਹੀ ਨਹੀਂ।
ਭਾਈ ਭੱਪ ਨਾਲ ਜੇਲ ਵਿੱਚ ਰਹਿਣ ਵਾਲੇ ਇੱਕ ਸਿੰਘ ਦੇ ਦੱਸਣ ਮੁਤਾਬਿਕ ਉਹ ਹਮੇਸ਼ਾਂ ਹੀ ਚੜਦੀ ਕਲਾ ਅਤੇ ਪੰਥਕ ਜ਼ਜਬੇ ਨਾਲ ਭਰਿਆ ਹੋਇਆ ਦਿਸਦਾ ਹੈ। ਪੈਸਾ, ਲਾਲਚ ਆਦਿ ਦੀ ਛੋਹ ਇਸ ਸੂਰਮੇਂ ਨੂੰ ਪੋਹ ਨਹੀਂ ਸਕੀ। ਜਦੋਂ ਵੀ ਉਹ ਦਿਲੀਓੁਂ, ਲੁਧਿਆਣੇ ਪੇਸ਼ੀ ‘ਤੇ ਆਉਦਾ ਤਾਂ ਉਸਨੂੰ ਨਾਭਾ ਜੇਲ ਵਿੱਚ ਰੱਖਿਆ ਜਾਂਦਾ। ਸਰਦੀਆਂ ਵਿੱਚ ਪੇਸ਼ੀ ਦੌਰਾਨ ਜਦੋਂ ਵੀ ਉਹ ਆਇਆ ਉਸਨੇ ਹਮੇਸ਼ਾਂ ਬਾਵਾ ਰੰਗ ਦੀ ਇੱਕ-ਇੱਕ ਸਵੈਟ ਸ਼ਰਟ ਪਾਈ ਹੁੰਦੀ। ਜੇਲ ਸਾਥੀ ਦੇ ਦੱਸਣ ਅਨੁਸਾਰ “ਮੈਂ ਤਿੰਨ ਸਾਲ ਉੱਥੇ ਰਹਿਣ ਦੌਰਾਨ ਜਦੋਂ ਵੀ ਸਰਦੀਆਂ ਵਿੱਚ ਭਾਈ ਭੱਪ ਪੇਸ਼ੀ ‘ਤੇ ਆਉਦਾ ਤਾਂ ਉਸਦੇ ੳਹੀ ਸ਼ਰਟ ਪਾਈ ਹੁੰਦੀ ਤੇ ਉਹੀ ਪੁਰਾਣੇ ਕਾਲੇ ਬੂਟ”।
ਜਦੋਂ ਉਹ ਉਨ੍ਹਾਂ ਨੂੰ ਪੁੱਛਦਾ ਕਿ ਉਹ ਹਰ ਵੇਲੇ ਇੱਕੋਂ ਕਪੜੇ ਹੀ ਪਾਕੇ ਕਿਉਂ ਆਉਦੇ ਹਨ, ਕੋਈ ਹੋਰ ਲੀੜਾ-ਕੱਪੜਾ ਹੈ ਨਹੀਂ ਤਾਂ ਉਨ੍ਹਾਂ ਦਾ ਜਵਾਬ ਸੀ ਕਿ “ਦਿੱਲੀ ਦੀ ਤਿਹਾੜ ਜੇਲ ਵਿੱਚ ਗਿਣਤੀ ਦੇ ਹੀ ਕੱਪੜੇ ਰੱਖਣੇ ਪੈਂਦੇ ਹਨ। ਅਸਲ ਗੱਲ ਦਾ ਪਤਾ ਤਾਂ ਬਾਅਦ ਵਿੱਚ ਘਰ ਜਾਣ ‘ਤੇ ਲੱਗਿਆ ਕਿ ਇਹ ਕਹਿ ਕੇ ਉਹ ਗੱਲ ਟਾਲ ਰਹੇ ਸੀ, ਉਨ੍ਹਾਂ ਕੋਲ ਹੋਰ ਕੱਪੜੇ ਹੈ ਹੀ ਨਹੀਂ ਸਨ।
ਉਨ੍ਹਾਂ ਦੇ ਮਾਤਾ ਜੀ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਸੰਘਰਸ਼ ਵਿੱਚ ਕੁੱਦਣ ਤੋਂ ਬਾਅਦ ਉਹ ਕਦੇ ਘਰ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਕਦੇ ਮੈਨੂੰ ਕੁਝ ਦਿੱਤਾ।
ਭਾਈ ਭੱਪ ਦੇ ਰੂਹਪੋਸ਼ ਹੋਣ ਤੋਂ ਬਾਅਦ ਉਨਾਂ ਦੇ ਮਾਤਾ ਜੀ ਪੁਲਿਸ ਉਨ੍ਹਾਂ ਨੂੰ ਵੀ ਚੁੱਕ ਕੇ ਲੈ ਗਈ ਅਤੇ ਢਾਈ ਸਾਲ ਪੁਲਿਸ ਥਾਣਿਆਂ ਵਿੱਚ ਰੱਖਿਆ ਅਤੇ ਤਸ਼ੱਦਦ ਕੀਤਾ ਜਾਂਦਾ ਰਿਹਾ। ਪਿੰਡ ਦੀ ਪੰਚਾਇਤ ਵੱਲੋਂ ਬਾਅਦ ਵਿੱਚ ਹਾਈਕੋਰਟ ਵਿੱਚ ਰਿੱਟ ਪਾਕੇ ਰਿਹਾਅ ਕਰਵਾਇਆ।
ਪੁਲਿਸ ਦਾ ਹਰ ਵਹਿਸ਼ੀ ਤਸ਼ੱਦਦ ਪਿੰਡੇ ‘ਤੇ ਹੰਡਾਉਣ ਵਾਲੀ ਸਬਰ-ਸੰਤੋਖ ਦ੍ਰਿੜਤਾ ਦੀ ਮੂਰਤ ਅਤੇ ਗੁਰੁ ਦੇ ਭਾਣੇ ਵਿੱਚ ਅਡੋਲ ਮਾਤਾ ਨੇ ਦੱਸਿਆ ਨੇ ਪੁਲਿਸ ਦੇ ਵਹਿਸ਼ੀ ਤਸ਼ੱਦਦ ਦੀਆਂ ਚੀਸ਼ਾਂ ਉਮਰ ਬੀਤਣ ਦੇ ਨਾਲ ਹੋਰ ਜਿਆਦਾ ਦੁਖ ਦੇਣ ਲੱਗ ਪਈਆਂ ਹਨ।

ਮਾਤਾ ਜੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਪਿੰਡ ਵਿਚ ਗੋਹਾ-ਕੂੜਾ ਕਰਕੇ, ਪਾਥੀਆਂ ਵਗੈਰਾ ਵੇਚ ਕੇ ਆਪਣਾ ਗੁਜਾਰਾ ਕੀਤਾ। ਉਨ੍ਹਾਂ ਕੋਲ ਡੇਢ ਵਿੱਘਾ ਜ਼ਮੀਨ ਦਾ ਟੁੱਕੜਾ ਹੈ, ਜਿਸਤੋਂ ਥੋੜੀ ਬਹੁਤ ਆਮਦਨ ਆ ਜਾਂਦੀ ਹੈ ਅਤੇ ਸਰਕਾਰ ਤੋਂ ਮਿਲਦੀ ਵਿਧਵਾ ਪੈਨਸ਼ਨ ਨਾਲ ਗੁਜ਼ਾਰਾ ਕਰ ਰਹੀ।
ਇਸ ਸੰਘਰਸ਼ੀ ਪਰਿਵਾਰ ਨੇ ਜਿੱਥੇ ਸਰਕਾਰ ਅਤੇ ਪੁਲਿਸ ਦਾ ਜ਼ਬਰ-ਜ਼ੁਲਮ ਆਪਣੇ ਪਿੰਡੇ ‘ਤੇ ਹਟਾਇਆ, ਉੱਥੇ ਆਪਣਿਆਂ ਦੇ ਕੀਤੇ ਧੋਖੇ ਨੇ ਪਰਿਵਾਰ ਨੂੰ ਆਰਥਿਕ ਪੱਖੋਂ ਅਜਿਹੀ ਮਾਰ ਮਾਰੀ ਕਿ ਪਰਿਵਾਰ ਉੱਠਣ ਜੋਗਾ ਨਾ ਰਿਹਾ।ਭਾਈ ਭੱਪ ਦੇ ਪਿਤਾ ਜੀ ਫੌਜ ਵਿੱਚ ਸੂਬੇਦਾਰ ਸਨ। ਪਰਿਵਾਰ ਦੀ ਵਾਗਡੋਰ ਤਾਏ ਹੱਥ ਸੀ ਅਤੇ ਜ਼ਮੀਨ-ਜਾਇਦਾਦ ਦਾ ਮੁਖਤਿਆਰਨਾਮਾ ਤਾਏ ਦੇ ਨਾਂ ‘ਤੇ ਸੀ। ਲਾਲਚ ਵਿੱਚ ਤਾਏ ਨੇ ਛੋਟੇ ਭਰਾ ਨਾਲ ਧੋਖਾ ਕਰਦਿਆਂ ਭਾਈ ਭੱਪ ਦੇ ਪਿਤਾ ਜੀ ਦੀ 15 ਕਿੱਲੇ ਜ਼ਮੀਨ ਹੜੱਪ ਲਈ ਸੀ।
ਇੰਨੀਆਂ ਤੰਗੀਆਂ ਤਰੂਸੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਆਪਣੇ ਅਤੇ ਆਪਣੇ ਜਝਾਰੂ ਪੁੱਤਰ ਦੇ ਸਵੈਮਾਨ ਨੂੰ ਕਾਇਮ ਰੱਖਿਆ ਅਤੇ ਕਿਸੇ ਤੋਂ ਵੀ ਇੱਕ ਪੈਸੇ ਦੀ ਮੰਗ ਨਹੀਂ ਕੀਤੀ।
ਭਾਈ ਭੱਪ ਦੇ ਦੋਸਤ ਪੇਸ਼ੀ ਤੇ ਭੱਪ ਨੂੰ ਮਿਲਣ ਤੋ ਬਾਅਦ ਭੱਪ ਦੀ ਮਾਤਾ ਜੀ ਨੂੰ ਵਿ ਘਰ ਮਿਲਣ ਅਕਸਰ ਜਾਦੇ ਰਹਿੰਦੇ ਹਨ ਤੇ ਮਾਤਾ ਜੀ ਨੂੰ ਬਹੁਤ ਵਾਰ ਉਨ੍ਹਾਂ ਨੇ ਮਾਤਾ ਜੀ ਨੂੰ ਮਾਇਕ ਮੱਦਦ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਮਾਤਾ ਜੀ ਨਿਮਰਤਾ ਨਾਲ ਨਾਂਹ ਕਰ ਦਿੱਤੀ।ਇਸੇ ਤਰਾਂ ਸਿੱਖ ਰਲੀਫ ਦੇ ਸੇਵਾਦਾਰ ਭਾਈ ਪਰਮਿੰਦਰ ਸਿੰਘ ਜੀ ਦਾ ਮਾਤਾ ਜੀ ਨਾਲ ਬਹੁਤ ਪਿਆਰ ਹੈ ਤੇ ਪਰਮਿੰਦਰ ਸਿੰਘ ਅਪਣੇ ਪਰਿਵਾਰ ਸਮੇਤ ਅਕਸਰ ਮਾਤਾ ਜੀ ਨੂੰ ਮਿਲਣ ਜਾਦੇ ਰਹਿੰਦੇ ਹਨ ਤੇ ਪਰਮਿੰਦਰ ਸਿੰਘ ਨੇ ਵੀ ਕਾਫੀ ਵਾਰ ਸਿੱਖ ਰਲੀਫ ਵੱਲੋ ਮਾਤਾ ਜੀ ਨੂੰ ਮਦੱਦ ਕਰਨ ਦੀ ਮਾਤਾ ਜੀ ਨੂੰ ਬੇਨਤੀ ਕਰ ਚੁੱਕੇ ਹਨ ਪਰ ਉਹ ਹਰ ਵਾਰ ਨਾਹ ਕਰ ਦਿੰਦੇ ਹਨ।

ਆਪਣੇ ਵਿਛੜੇ ਪੁੱਤਰ ਨੂੰ 20 ਸਾਲ ਬਾਅਦ ਮਿਲਣ ਦੇ ਦ੍ਰਿਸ਼ ਨੂੰ ਮਾਤਾ ਜੀ ਨੇ ਬੜੀ ਭਾਵਕਤਾ ਨਾਲ ਦੱਸਦਿਆਂ ਕਿਹਾ ਕਿ “20 ਸਾਲਾਂ ਤੋਂ ਵਿਛੜੇ ਪੁੱਤਰ ਨੂੰ ਲੁਧਿਆਣੇ ਕਚਿਹਰੀ ਵਿੱਚ ਮਿਲਣ ਸਮੇਂ ਮੇਰੇ ਮਨ ਬਹੁਤ ਭਰ ਆਇਆ ਅਤੇ ਮੈਂ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਕੇ ਬਹੁਤ ਰੋਈ।
ਮਾਤਾ ਜੀ ਕਹਿੰਦੇ ਕਿ ਉਸ ਸਮੇਂ ਵੀ ਮੈਨੂੰ ਭੱਪ ਨੇ ਆਖਿਆ ਸੀ “ਮਾਤਾ ਮੇਰੀ ਇੱਕ ਬੇਨਤੀ ਹੈ ਕਿ ਆਪਾਂ ਕਿਸੇ ਤੋਂ ਕੁਝ ਮੰਗਣਾ ਨਹੀ। ਮੈਨੂੰ ਤੁਹਾਡੇ ‘ਤੇ ਬੜਾ ਮਾਣ ਹੈ। ਜਿਸ ਤਰਾਂ ਵੀ ਪ੍ਰਮਾਤਮਾ ਨੇ ਸਾਨੂੰ ਰੱਖਿਆ ਹੈ ਅਸੀਂ ਖੁਸ਼ ਹਾਂ। ਮੈਂ ਪੈਸੇ ਲਈ ਨਹੀਂ ਸੀ ਘਰੋਂ ਨਿਕਲਿਆ, ਜੋ ਕੀਤਾ ਆਪਣੀ ਕੌਮ ਲਈ ਕੀਤਾ।
ਇੱਥੇ ਇਹ ਦੱਸਣਯੋਗ ਹੈ ਕਿ ਭਾਈ ਭੱਪ ਨੇ ਚੋਟੀ ਦੇ ਸਿੱਖ ਜਰਨੈਲਾਂ ਦਾ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਭਾਈ ਨਵਨੀਤ ਸਿੰਘ ਕਾਦੀਆਂ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਸਾਥ ਮਾਣਿਆਂ ਅਤੇ ਭਾਈ ਭੱਪ ਦਾ ਇਨ੍ਹਾਂ ਸਾਰਿਆਂ ਨਾਲ ਬੜਾ ਪਿਆਰ ਸੀ।
ਲੰਮਾਂ ਸਮਾਂ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਲੰਮਾਂ ਸਮਾਂ ਬਿਤਾਉਣ ਦੇ ਬਾਵਜੂਦ ਅੱਜ ਵੀ ਭਾਈ ਭੱਪ ਪੂਰੀ ਤਰਾਂ ਚੜ੍ਹਦੀ ਕਲਾਂ ਵਿੱਚ ਹਨ ਅਤੇ ਕੌਮੀ ਅਜ਼ਾਦੀ ਦੀ ਤੜਪ ਉਨ੍ਹਾਂ ਵਿੱਚ ਉਸੇ ਤਰਾਂ ਮੌਜੂਦ ਹੈ।
ਜੇਲਾਂ ਵਿੱਚ ਬੰਦ ਸਿੰਘਾਂ ਨਾਲ, ਜੋ ਆਪਣੇ ਘਰਾਂ ਬਾਰੇ ਜਿਆਦਾ ਸੋਚਦੇ ਸਨ, ਉਨ੍ਹਾਂ ਦੀ ਅਕਸਰ ਹੀ ਬਹਿਸ ਹੋ ਜਾਂਦੀ ਕਿ ਅਸੀਂ ਆਪਣੇ ਘਰਾਂ ਵਿੱਚੋਂ ਕੌਮੀ ਅਜ਼ਾਦੀ ਨਿਕਲੇ ਸੀ, ਨਾ ਕਿ ਪੈਸੇ ਕਮਾਉਣ ਲਈ।
ਸਿੱਖ ਸੰਘਰਸ਼ ਦੇ ਨਾਮਵਰ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਆਪਣੇ ਪਰਿਵਾਰ ਨੂੰ ਸਾਫ ਕਿਹਾ ਹੋਇਆ ਹੈ ਕਿ “ਕਿਸੇ ਕੋਲੋਂ ਪੈਸੇ ਦੀ ਮੱਦਦ ਨਹੀਂ ਲੈਣੀ। ਅਜਿਹੀ ਸੋਚ ਦੇ ਮਾਲਕ ਕੌਮੀ ਯੋਧਿਆਂ ਦਾ ਕੌਮ ਵਿੱਚ ਇੱਕ ਵਿਸ਼ੇਸ਼ ਸਤਿਕਾਰਤ ਰੁਤਬਾ ਹੈ। ਇਨ੍ਹਾਂ ਕੌਮੀ ਜੁਝਾਰੂਆਂ ਦੇ ਮਨਾਂ ਵਿੱਚ ਪੰਥਕ ਅਜ਼ਾਦੀ ਤੋਂ ਬਿਨਾਂ ਹੋਰ ਕੋਈ ਲਾਲਚ, ਕੋਈ ਤੜਫ ਨਹੀ ਹੈ।
ਜੇਲ ਦੌਰਾਨ ਉਹ ਬੜਾ ਸੰਜ਼ਮਮਈ ਜੀਵਨ ਜਿਉਂਦੇ ਹਨ।ਜਿੱਥੇ ਉਹ ਨਿਤਨੇਮ ਦੇ ਪੱਕੇ ਹਨ, ਉੱਥੇ ਕਸਤਰ ਵੀ ਨਿਯਮਤ ਤੌਰ ‘ਤੇ ਕਰਦੇ ਹਨ। ਸੰਤੁਲਿਤ ਖੁਰਾਕ ਖਾਂਦੇ ਹਨ।ਉੱਥੇ ਉਹ ਵਧੀਆ ਖਿਡਾਰੀ ਵੀ ਹਨ।

ਨਸ਼ਾ ਕਰਨ ਵਾਲਿਆਂ ਦੇ ਉਹ ਬਹੁਤ ਖਿਲਾਫ ਹਨ। ਸਾਥੀ ਸਿੰਘਾਂ ਵੱਲੋਂ ਛੋਟੀ ਮੋਟੀ ਬਿਮਾਰੀ ਲਈ ਗੋਲੀ ਖਾਣ ‘ਤੇ ਉਹ ਬਹੁਤ ਦੁਖੀ ਹੁੰਦੇ।ਕਹਿੰਦੇ ਕਿਓੁਂ ਦਵਾਈਆਂ ਖਾਂਦੇ ਹੋ, ਕਸਰਤ ਕਰੋ, ਬਿਮਾਰ ਨਹੀਂ ਹੋਵੋਗੇ।
ਅੱਜ ਜਿੱਥੇ ਪੰਥ ਵਿੱਚ ਆਪਾਧਾਪੀ ਪਈ ਹੋਈ ਹੈ, ਹਰ ਪਾਸੇ ਲਾਲਚ ਭਾਰੂ ਹੋ ਰਿਹਾ ਹੈ, ਉੱਥੇ ਇਨ੍ਹਾਂ ਸਿੰਘਾਂ ਦੇ ਸਬਰ-ਸੰਤੋਖ ਦੀ ਦਾਦ ਦੇਣੀ ਬਣਦੀ ਹੈ।

Comments

comments