ਹਰਮਿੰਦਰ ਸਿੰਘ ਮਿੰਟੂ ਨੂੰ ‘ਟਾਰਗੈਟ’ ਕਰਕੇ ਸ਼ਹੀਦ ਕੀਤਾ ਗਿਆ | ਬਲਵੰਤ ਸਿੰਘ ਰਾਜੋਆਣਾ | ਦੇਖੋ ਵੀਡੀਓ

ਪਟਿਆਲਾ, 2 ਮਈ, 2018:

ਭਾੲੀ ਬਲਵੰਤ ਸਿੰਘ ਰਾਜੋਅਾਣਾ ਦਾ ਕਹਿਣਾ ਹੈ ਕਿ ਭਾੲੀ ਹਰਮਿੰਦਰ ਸਿੰਘ ਨਿਹੰਗ ਮੁੱਖੀ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਹਿੰਦੋਸਤਾਨੀ ਏਜੰਸੀਆਂ ਵਲੋਂ ‘ਟਾਰਗੈਟ’ ਕਰਕੇ ਸ਼ਹੀਦ ਕੀਤਾ ਗਿਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖ਼ੀ ਅਤੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਇਕ ਪ੍ਰਮੁੱਖ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਸੰਬੰਧੀ ਸੁਆਲ ਖੜੇ ਕਰਦਿਆਂ ਵੱਡਾ ਬਿਆਨ ਦਿੱਤਾ ਹੈ।

ਅੱਜ ਮੈਡੀਕਲ ਜਾਂਚ ਲਈ ਕੇਂਦਰੀ ਜੇਲ੍ਹ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਲਿਆਂਦੇ ਗਏ ਭਾਈ ਰਾਜੋਆਣਾ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਮਿੰਟੂ ਨੂੰ ‘ਟਾਰਗੈਟ’ ਕੀਤਾ ਗਿਆ ਹੈ।

ਵਰਨਣਯੋਗ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਮੀਡੀਆ ਨਾਲ ਬਹੁਤੀ ਗੱਲਬਾਤ ਦੀ ਇਜਾਜ਼ਤ ਨਹੀਂ ਦਿੱਤੀ ਪਰ ਉਹ ਇੰਨੀ ਗੱਲ ਕਹਿ ਕੇ ਹੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਬਾਰੇ ਸਵਾਲ ਖੜ੍ਹੇ ਕਰ ਗਏ। ਇਸ ਤੋਂ ਪਹਿਲਾਂ ਭਾਈ ਮਿੰਟੂ ਦੇ ਪਰਿਵਾਰ ਅਤੇ ਕੁਝ ਹੋਰ ਜਥੇਬੰਦੀਆਂ ਅਤੇ ਕਾਰਕੁੰਨਾਂ ਨੇ ਵੀ ਇਸ ਮਾਮਲੇ ਵਿਚ ਸ਼ੰਕਾ ਪ੍ਰਗਟ ਕੀਤੀ ਸੀ।

ਵਰਨਣਯੋਗ ਹੈ ਕਿ ਜੇਲ੍ਹ ਅਧਿਕਾਰੀਆਂ ਅਨੁਸਾਰ, ਪਟਿਆਲਾ ਜੇਲ੍ਹ ਵਿਚ ਹੀ ਕੈਦ ਮਿੰਟੂ ਨੂੰ ਜੇਲ੍ਹ ਅੰਦਰ ਹੀ ਦਿਲ ਦਾ ਦੌਰਾ ਪਿਆ ਸੀ ਜਿਸ ’ਤੇ ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰ ਅਤੇ ਹੋਰ ਜਥੇਬੰਦੀਆਂ ਦਾ ਕਹਿਣਾ ਸੀ ਕਿ ਦਿਲ ਦੀ ਬੀਮਾਰੀ ਤੋਂ ਪੀੜਤ ਭਾਈ ਮਿੰਟੂ ਨੂੰ ਪੀ.ਜੀ.ਆਈ. ਭੇਜਣ ਦੀ ਮੰਗ ਵੀ ਰੱਦ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦਾ ਜੇਲ੍ਹ ਅੰਦਰ ਬਣਦਾ ਇਲਾਜ ਨਹੀਂ ਕੀਤਾ ਜਾ ਰਿਹਾ ਸੀ।
ਵਸੀਲਾ: ਯੈੱਸ ਪੰਜਾਬ
http://www.yespunjab.com/punjabi/sikh-news/item/149080-2018-05-02-06-19-02

ਵੀਡੀਓ ਦੇਖੋ ?

Leave a Comment