at Nabha Jail

ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਅਦਾਲਤ ਨੇ ਬੰਬ ਧਮਾਕੇ ਦੇ ਕੇਸ ਵਿੱਚੋਂ ਬਰੀ ਕੀਤਾ

ਲੁਧਿਆਣਾ: ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਪੰਜਾਬ ਦੀ ਪਟਿਆਲਾ ਜੇਲ ਵਿਚ ਬੰਦ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਅਦਾਲਤ ਨੇ ਬੰਬ ਧਮਾਕੇ ਦੇ ਕੇਸ ਵਿੱਚੋਂ ਵੀ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ।

ਭਾਈ ਹਰਮਿੰਦਰ ਸਿੰਘ ਮਿੰਟੂ (ਪੁਰਾਣੀ ਤਸਵੀਰ)

ਵਧੀਕ ਸੈਸ਼ਨ ਜੱਜ ਅੰਜਨਾ ਨੇ ਹਰਮਿੰਦਰ ਮਿੰਟੂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ। ਜੱਜ ਨੇ ਕਿਹਾ ਹੈ ਕਿ ਮਿੰਟੂ ‘ਤੇ ਲਾਏ ਦੋਸ਼ ਸਾਬਤ ਕਰਨ ‘ਚ ਦੂਸਰੀ ਧਿਰ ਅਸਫਲ ਰਹੀ ਹੈ।

ਅਦਾਲਤ ਵਿੱਚ ਪਿਛਲੀ ਪੇਸ਼ੀ ‘ਤੇ ਬਚਾਅ ਧਿਰ ਤੇ ਸਰਕਾਰੀ ਧਿਰ ਵੱਲੋਂ ਆਪਣੀ ਬਹਿਸ ਪੂਰੀ ਕਰ ਲਈ ਗਈ ਸੀ। ਮਿੰਟੂ ਦੇ ਵਕੀਲ ਨੇ ਬਹਿਸ ਕਰਦੇ ਹੋਏ ਕਿਹਾ ਸੀ ਕਿ ਮਿੰਟੂ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ।

ਕੌਣ ਹੈ ਭਾਈ ਹਰਮਿੰਦਰ ਸਿੰਘ ਮਿੰਟੂ ??

ਪੁਲਿਸ ਅਨੁਸਾਰ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਵਿਖੇ 29 ਅਪ੍ਰੈਲ, 1967 ਨੂੰ ਹੋਇਆ ਤੇ 80ਵਿਆਂ ਵਿਚ ਉਸਦਾ ਪਰਿਵਾਰ ਗੋਆ ਚਲਾ ਗਿਆ ਸੀ। ਉਹ ਸ਼ੁਰੂ ਤੋਂ ਹੀ ਖਾਲਿਸਤਾਨੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀ ਅਤੇ ਉਹਨਾਂ ਨੇ ਖਾਸ ਤੌਰ ‘ਤੇ ਭਾਈ ਵਧਾਵਾ ਸਿੰਘ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਹਨ, ਨਾਲ ਸੰਪਰਕ ਬਣਾ ਲਏ ਸਨ।

ਪੁਲਿਸ ਅਨੁਸਾਰ ਜਦੋਂ ਹਰਮਿੰਦਰ ਸਿੰਘ ਮਿੰਟੂ ਦੇ ਟਿਕਾਣਿਆਂ ‘ਤੇ 17 ਅਗਸਤ, 2008 ਨੂੰ ਛਾਪਾ ਮਾਰਿਆ ਉਦੋਂ ਹਰਮਿੰਦਰ ਸਿੰਘ ਮਿੰਟੂ ਫਰਾਰ ਹੋ ਗਿਆ ਅਤੇ ਮਲੇਸ਼ੀਆ ਚਲਾ ਗਿਆ ਜਿਥੋਂ ਉਹ ਪਾਕਿਸਤਾਨ ਪਹੁੰਚ ਗਿਆ ਸੀ।

ਪੁਲਿਸ ਅਨੁਸਾਰ ਹਰਮਿੰਦਰ ਸਿੰਘ ਮਿੰਟੂ ਨੇ ਮਨਜੀਤ ਸਿੰਘ ਉਰਫ ਜੀਤਾ ਦੀ ਅਗਵਾਈ ਹੇਠ ਇਕ ਹੋਰ ਗਿਰੋਹ ਬਣਾਇਆ ਜਿਸ ਨੂੰ ਡੇਰਾ ਸਿਰਸਾ ਮੁਖੀ ਤੇ ਪਿਆਰਾ ਸਿੰਘ ਭਨਿਆਰਾਂਵਾਲਾ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ, ਪ੍ਰੰਤੂ ਪੁਲਿਸ ਦਾ ਦਾਅਵਾ ਹੈ ਕਿ ਗਿਰੋਹ ਦੀ ਇਹ ਯੋਜਨਾ ਅਸਫਲ ਬਣਾ ਦਿੱਤੀ ਸੀ।

Leave a Comment