Giani Gurbachan Singh Speaks Up Against Punjab Police for False Indictment of Sikh Youths | #FreeJaggiNow

Giani Gurbachan Singh Speaks Up Against Punjab Police for False Indictment of Sikh Youths | #FreeJaggiNow

ਪੰਜਾਬ ਪੁਲਿਸ ਅਤੇ ਭਾਰਤੀ ਜਾਂਚ ਅਜੈਂਸੀਆਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀਆਂ ਹਨ: ਗਿਆਨੀ ਗੁਰਬਚਨ ਸਿੰਘ

AMRITSAR SAHIB—In a surprising move on May 26, the SGPC appointed Akal Takht Jathedar Giani Gurbachan Singh issued a statement against false indictment of NRI Sikh youths in various cases by the Punjab police. He has sought a neutral and independent probe into the claims of Punjab police about involvement of NRI Sikh youths in various murders of Hindu leaders.

Citing the example of Gurjant Singh, a resident of Ludhiana, Giani Gurbachan Singh said that he was implicated in a false case by the NIA and Punjab Police. “Under the tutelage of the International Sikh Federation, Gurjant had objected to indecent songs in Punjabi and exposed elements targeting Gurmat ideology on social media but the NIA and Punjab police have falsely indicted him in five targeted killings in the state” he said.

He has asked Punjab CM Captain Amarinder Singh to get his case investigated by a neutral agency.

Giani Gurbachan Singh has directed the apex Sikh body SGPC, Sikh organisations and Sikh masses to come forward to provide justice to these Sikh youths.

ਅੰਮ੍ਰਿਤਸਰ: ਭਾਰਤੀ ਸੁਰੱਖਿਆ ਅਜੈਂਸੀਆਂ ਅਤੇ ਪੰਜਾਬ ਪੁਲਿਸ ਵਲੋਂ ਬੀਤੇ ਸਮੇਂ ਦੌਰਾਨ ਵੱਖ-ਵੱਖ ਕੇਸ ਪਾ ਕੇ ਗ੍ਰਿਫਤਾਰ ਕੀਤੇ ਗਏ ਅਤੇ ਨਾਮਜ਼ਦ ਕੀਤੇ ਗਏ ਸਿੱਖ ਨੌਜਵਾਨਾਂ ਦੇ ਮਾਮਲਿਆਂ ਬਾਰੇ ਸਖਤ ਟਿੱਪਣੀਆਂ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਿਦੇਸ਼ਾਂ ਵਿੱਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ, ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ।

ਗੁਰਜੰਟ ਸਿੰਘ ਅਸਟ੍ਰੇਲੀਆ (ਖੱਬੇ); ਗਿਆਨੀ ਗੁਰਬਚਨ ਸਿੰਘ (ਸੱਜੇ)

ਅਸਟ੍ਰੇਲੀਆ ਪੜ੍ਹਾਈ ਵੀਜ਼ੇ ‘ਤੇ ਗਏ ਲੁਧਿਆਣਾ ਜ਼ਿਲ੍ਹੇ ਦੇ ਬਹਿਲੋਲਪੁਰ ਪਿੰਡ ਦੇ ਨੌਜਵਾਨ ਗੁਰਜੰਟ ਸਿੰਘ ਨੂੰ ਵੱਖੋ-ਵੱਖ ਕੇਸਾਂ ਵਿਚ ਨਾਮਜ਼ਦ ਕਰਨ ਦੀ ਨਿਖੇਧੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਸਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਹੈ ਕੇ ਇਸ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਪੜਤਾਲ ਕਰਵਾ ਕੇ ਗੁਰਜੰਟ ਸਿੰਘ ਨਾਲ ਇਨਸਾਫ ਕੀਤਾ ਜਾਵੇ।

ਜਗਤਾਰ ਸਿੰਘ ਜੱਗੀ ਜੌਹਲ

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਅਤੇ ਸਮੂੰਹ ਸਿੱਖ ਸੰਗਤਾਂ ਅੱਗੇ ਆਉਣ। ਉਹਨਾਂ ਕਿਹਾ ਕਿ ਪੰਜਾਬ ਵਿਚ ਹੋਏ ‘ਮਿੱਥ ਕੇ ਕਤਲਾਂ’ ਦੇ ਸਬੰਧ ਵਿਚ ਪੰਜਾਬ ਪੁਲਿਸ ਨੇ ਪਹਿਲਾਂ ਬਰਤਾਨਵੀ ਸਿੱਖ ਨਾਗਰਿਕ ਨਿਰਦੋਸ਼ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਣਮਨੁੱਖੀ ਤਸ਼ੱਦਦ ਕੀਤਾ ਹੈ ਤੇ ਹੁਣ ਗੁਰਜੰਟ ਸਿੰਘ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਗੁਰਜੰਟ ਸਿੰਘ ਸੋਸ਼ਲ ਮੀਡੀਆ ਉੱਤੇ ਲੱਚਰ ਗਾਇਕੀ ਖਿਲਾਫ ਖੁੱਲ੍ਹ ਕੇ ਬੋਲਣ ਲਈ ਮਸ਼ਹੂਰ ਹੈ ਤੇ ਚਲੰਤ ਮਸਲਿਆਂ ਬਾਰੇ ਲਗਾਤਾਰ ਟਿੱਪਣੀਆਂ ਕਰਦੇ ਰਹਿੰਦੇ ਹਨ। By 

207 Days In Detention Without Formal Charge

Tomorrow, Wednesday 30 May 2018 will see Jaggi being presented for his 44th Preliminary Pre-Trial Hearing. This Hearing was previously adjourned on 19th May to 30th May.

Jaggi will be taken to Bagha Purana court by Punjab Police in relation to a chargesheet filed at the beginning of May in which Jaggi was named as an accused, despite there being no evidence against him.

#FreeJaggiNow

Leave a Comment

This site uses Akismet to reduce spam. Learn how your comment data is processed.