Either you are a sikh or you are a jatt but no one is sikh jatt, sikh mazbi etc.


Eighter you are a sikh or you are a jatt but no one is a sikh jatt or sikh mazbi or no one is a sikh ramdasiya. Why just read the caption

ਬਾਈ ਇਹ ਪੋਸਟ ਆਪਣੇ ਆਪਣੇ ਰਿਸਕ ਤੇ ਪੜਣਾ ਕਿਉਕਿ ਇਹ ਗੱਲ ਕਈਆਂ ਨੂੰ ਹਜਮ ਨਹੀ ਹੋਣੀ।

ਆਮ ਤੌਰ ਤੇ ਜਦੋ ਕਿਤੇ ਕਾਗਜ ਪੱਤਰ ਦੀ ਕਾਰਵਾਈ ਚ ਕਿਤੇ ਧਰਮ ਵਾਲਾ ਖਾਨਾ ਆਉਂਦਾ ਹੈ ਤਾਂ ਬਹੁਤ ਲੋਕ ਭਰਦੇ ਹਨ “ਜੱਟ ਸਿੱਖ” 

ਹੁਣ ਅਸੀ ਦੇਖਦੇ ਹਾਂ ਕਿ ਕੋਈ ਇਨਸਾਨ ਜੱਟ ਸਿੱਖ ਹੋ ਸਕਦਾ ਹੈ। ਸਿੱਖ ਗੁਰੂਆਂ ਨੇ ਜਾਤ ਪਾਤ ਪ੍ਰਥਾ ਦਾ ਸਾਰੀ ਉਮਰ ਖੰਡਨ ਕੀਤਾ ਇਹ ਸਿੱਖ ਫਲਸਫੇ ਦਾ ਸਭ ਤੋਂ ਮਹੱਤਵਪੂਰਨ ਅੰਗਾ ਵਿੱਚੋ ਇੱਕ ਹੈ, ਪਰ ਅੱਜ ਕੱਲ ਦੇ ਸਿੱਖਾ ਖੈਰ “ਅਖੌਤੀ ਸਿੱਖਾ” ਦੀ ਸੋਚ ਕਿੱਥੇ ਖੜੀ ਹੈ? ਅਸੀ ਅਜੇ ਤੱਕ ਜੱਟ, ਮਜਬੀ ਜਾਂ ਹੋਰ ਪਤਾ ਨੀ ਕੀ ਕੀ ਨਵੀਆਂ ਜਾਤਾ ਬਣਾ ਕੇ ਬਹਿ ਗਏ ਅਤੇ ਇਹਨਾਂ ਤੋ ਬਾਹਰ ਨਹੀ ਸੋਚ ਸਕਦੇ। ਇੱਕ ਪਾਸੇ ਤਾਂ “ਪੱਗ ਫੁੱਲ ਬੈਲ ਉੱਤੋ ਖਾੜਕੂ ਸਟਾਇਲ ਹੈ ਸਵੈਗ “ਜੱਟ” ਦਾ” ਹੈ, ਦੂਜੇ ਪਾਸੇ ਉਹੀ ਮੁੰਡਾ “ਝੰਡਾ ਲਾ ਕੇ ਅਨੁੰਦਪੁਰ” ਕਿਸ ਮੂੰਹ ਨਾਲ ਜਾ ਰਿਹਾ ਹੈ? ਕਿਉਕਿ ਆਨੰਦਪੁਰ ਸਾਹਿਬ ਉਹੀ ਜਗ੍ਹਾਂ ਹੈ ਜਿਸ ਸ੍ਰੀ ਗੁਰੂ ਗੋਬਿਦ ਸਿੰਘ ਜੀ ਨੇ ਸਾਨੂੰ ਸਾਰੀ ਜਾਤਾ ਪਾਤਾ ਮਿਟਾ ਕੇ ਬਸ ” ਸਿੰਘ”(ਸਿੱਖ) ਬਣਾ ਦਿੱਤਾ ਸੀ। ਬਾਬੇ ਨਾਨਕ ਨੇ ਵੀ ਸਾਰੀ ਉਮਰ ਲਾ ਦਿੱਤੀ ਹਿੰਦੂ ਧਰਮ ਦੀਆਂ ਕੁਰੀਤੀਆ ਦਾ ਖੰਡਨ ਕਰਦੇ ਹੋਏ। ਬ੍ਰਾਹਮਣ , ਵੈਸ, ਖੱਤਰੀ, ਸੂਦਰ ਪ੍ਰਥਾ ਦਾ ਜੰਮ ਕੇ ਵਿਰੋਧ ਕੀਤਾ, ਪਰ ਸਿੱਖਾ ਵਿੱਚ ਸਿਰਫ ਨਾਮ ਹੀ ਬਦਲੇ, ਸਿੱਖਾ ਵਿੱਚ ਜੱਟ ਸਿੱਖ, ਮਜਬੀ ਸਿੱਖ , ਰਾਮਦਾਸੀਏ ਸਿੱਖ ਵਗੈਰਾ ਵਗੈਰਾ ਜਾਤਾਂ ਬਣ ਗਈਆਂ। ਹੁਣ ਇੱਥੇ ਕਮੀ ਕਿੱਥੇ ਰਹਿ ਗਈ ਲੱਗਦੀ ਹੈ? ਅਸਲ ਵਿੱਚ ਕਮੀ ਬਾਬੇ ਨਾਨਕ ਦੀ “ਕਿੰਤੂ ਪ੍ਰੰਤੂ ਕਰਨ ਦੀ ਨੀਤੀ” ਦਾ ਪ੍ਰਚਾਰ ਕਰਨ ਚ ਰਹੀ ਹੈ, ਸਾਡੇ ਸਿੱਖ ਪ੍ਰਚਾਰਕ ਇਸ ਨੀਤੀ ਦਾ ਪ੍ਰਚਾਰ ਨਾ ਮਾਤਰ ਕਰਦੇ ਹਨ। ਉਹ ਸਿਰਫ ਭੇਡਾ ਤਿਆਰ ਕਰ ਰਹੇ ਹਨ ਜੋ “ਜੀ ਜੀ” ਕਹਿ ਕੇ ਮਗਰ ਲੱਗ ਜਾਂਦੀਆ ਹਨ। ਕਦੋ ਅਸੀ ਬਾਬੇ ਨਾਨਕ ਦੇ ਪਾਏ ਪੂਰਨਿਆ ਤੇ ਚਲਾ ਗੇ?? 

ਇੱਕ ਹੋਰ ਚੀਜ ਦੀ ਘਾਟ ਜੋ ਸਿੱਖਾ ਚ ਹੈ ਕਿ ਉਹ ਪੜਦੇ ਬਹੁਤ ਘੱਟ ਹਨ, ਹਜਾਰਾਂ ਚੋ ਇੱਕ ਅੱਧਾ ਹੀ ਹੋਵੇਗਾ ਜਿਸਨੇ ਸਿੱਖ ਫਲਸਫੇ ਦਾ ਸਹੀ ਅਧਿਐਨ ਕੀਤਾ ਹੋਵੇਗਾ, ਸਾਇਦ ਇਸ ਤੋਂ ਵੀ ਘੱਟ। ਇਹ ਕਮੀ ਇਕੱਲੇ ਸਿੱਖਾ ਦੀ ਹੀ ਨਹੀ ਬਲਕਿ ਸਾਰੇ ਭਾਰਤ ਦੇ ਲੋਕਾ ਚ ਹੀ ਹੈ। ਇਹਨਾ ਲੋਕਾਂ ਨੂੰ ਹਮੇਸ਼ਾ ਵਹਿਮ ਰਹਿੰਦਾ ਹੈ ਕਿ ਸਾਨੂੰ ਸਭ ਪਤਾ ਹੈ। ਕੋਈ ਕਿਤਾਬ ਪੜਣ ਬੈਠਣ ਤਾਂ ਇਹਨਾ ਨੂੰ ਨੀਦ ਆ ਜਾਂਦੀ ਹੈ। ਅਧਿਐਨ ਕਿਸ ਨੂੰ ਕਹਿੰਦੇ ਹਨ ਇਹ ਸਾਇਦ ਕਿਸੇ ਨੂੰ ਪਤਾ ਹੀ ਨਹੀਂ। ਜੋ ਸੁਣ ਲਿਆ ਬਸ ਉਹੀ ਮੰਨ ਲੈਂਦੇ ਹਨ।

ਮੁੱਦੇ ਤੇ ਵਾਪਿਸ ਆਉਂਦੇ ਹਾਂ, ਹੁਣ ਤੁਸੀ ਦੱਸੋ ਤੁਸੀ ਸਿੱਖ ਹੋ ਜਾਂ ਤੁਸੀ ਜੱਟ ਹੋ? ਕਿਉਂਕਿ ਜੱਟ ਸਿੱਖ ਕੋਈ ਨਹੀਂ ਹੋ ਸਕਦਾ ਕਿਉਕਿ ਇਹ ਆਪਿਸ ਵਿੱਚ ਵਿਰੋਧੀ ਹਨ, ਜਾਂ ਤਾਂ ਆਪਣੇ ਆਪ ਨੂੰ ਸਿੱਖ ਕਹਿਣੋ ਹੱਟ ਜਾਓ ਜਾਂ ਫਿਰ ਜੱਟ।

ਵੈਸੇ ਸੱਚ ਪੁੱਛੋ ਤੇ ਇਹਨਾਂ ਦੋਨਾ ਨੂੰ ਛੱਡ ਕੇ ਇੱਕ ਇਨਸਾਨ ਹੀ ਬਣ ਜਾਓ ਉਹ ਸਭ ਤੋ ਬਿਹਤਰ ਹੈ। ਧੰਨਵਾਦ

ਜੇ ਸਹੀ ਲੱਗੇ ਸੇਅਰ ਕਰ ਦੇਣਾ ਸਾਇਦ ਕਿਸੇ ਦੇ ਦਿਮਾਗ ਚ ਪੈ ਜਾਵੇ।