ਅਸਲ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਕੌਮੀ ਵਿਲੱਖਣ ਹੋਂਦ ਦਾ ਲਖਾਇਕ ਹੈ


ਸਾਨੂੰ ਸਿੱਖੀ ਦਾ ਹਿੰਦੂਕਰਣ ਮਨਜ਼ੂਰ ਨਹੀਂ ਹੈ
ਦਲ ਖਾਲਸਾ ਦਾ ਇਹ ਫੈਸਲਾ ਸ਼ਲਾਘਾਯੋਗ ਹੈ

ਦਸਮ ਪਾਤਸ਼ਾਹ ਦੇ ਆ ਰਹੇ ਗੁਰਪੁਰਬ ਬਾਰੇ ਐਸ ਜੀ ਪੀ ਸੀ ਦੇ ਜੱਥੇਦਾਰਾਂ ਨੇ ਜੋ ਫੈਸਲਾ ਸੁਣਾਇਆ ਹੈ, ਦੱਲ ਖਾਲਸਾ ਨੇ ਉਸ ਨੂੰ ਰੱਦ ਕਰ ਦਿੱਤਾ ਹੈ, ਅਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਗੁਰਪੁਰਬ ਅਸਲ ਨਾਨਕਸ਼ਾਹੀ ਕੇਲੰਡਰ ਮੁਤਾਬਕ ੫ ਜਨਵਰੀ ਨੂੰ ਮਨਾਉਣ ਦੀ ਅਪੀਲ ਕੀਤੀ ਹੈ ।

ਦਲ ਖਾਲਸਾ ਦਾ ਇਹ ਫੈਸਲਾ ਸ਼ਲਾਘਾਯੋਗ ਹੈ ।

ਅਸਲ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਕੌਮੀ ਵਿਲੱਖਣ ਹੋਂਦ ਦਾ ਲਖਾਇਕ ਹੈ, ਤੇ ਇਸ ਵਿੱਚ ਬਿਕਰਮੀ ਕੈਲੰਡਰ ਦੇ ਮੁਤਾਬਕ ਕੀਤੀ ਸੋਧ, ਸਿੱਖੀ ਦੇ ਹਿੰਦੂਕਰਣ ਕਰਨ ਦੀ ਇੱਕ ਕੋਸ਼ਿਸ਼ ਵਾਂਗ ਹੈ ।

ਦਾਸ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਹਰ ਉਹ ਕਦਮ ਜੋ ਸਿੱਖੀ ਦਾ ਹਿੰਦੂਕਰਣ ਕਰਨ ਵਾਲਾ ਹੋਵੇ, ਉਹ ਰੱਦ ਕਰ ਦਿਆ ਕਰਨ, ਤੇ ਇਸੇ ਭਾਵਨਾਂ ਤਹਿਤ ਕੌਮ ਦਾ ਵਿਸਵਾਸ਼ ਗਵਾ ਚੁੱਕੇ ਇਹਨਾਂ ‘ਜੱਥੇਦਾਰਾਂ’ ਦੇ ਫੈਸਲੇ ਨੂੰ ਰੱਦ ਕਰਦੇ ਹੋਏ, ਅਸਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਸਾਰੇ ਦਿਨ ਤਿਉਹਾਰ ਮਨਾਇਆ ਕਰਨ ।

ਪੰਜ ਜਨਵਰੀ ਨੂੰ ਦਸਮ ਪਾਤਸ਼ਾਹ ਦਾ ਗੁਰਪੁਰਬ ਮਨਾ ਕੇ ਅਸੀਂ ਦੱਸਣਾ ਹੈ ਕਿ ਸਾਨੂੰ ਸਿੱਖੀ ਦਾ ਹਿੰਦੂਕਰਣ ਮਨਜ਼ੂਰ ਨਹੀਂ ਹੈ ।

ਗਜਿੰਦਰ ਸਿੰਘ, ਦਲ ਖਾਲਸਾ ।
੧੪.੧੧.੨੦੧੭

Leave a Comment