Clash SGPC Task Force Supporters Sarbat Khalsa Darbar Sahib

Clash between SGPC Task Force and Supporters of Sarbat Khalsa at Darbar Sahib

ਸ੍ਰੀ ਦਰਬਾਰ ਸਾਹਿਬ ‘ਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਸਮਰਥਕਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮੁਲਾਜ਼ਮਾਂ ‘ਚ ਟਕਰਾਅ ਹੋ ਗਿਆ। ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਛੋਟਾ ਘੱਲੂਘਾਰਾ ਗੁਰਦੁਆਰਾ ਮਾਮਲੇ ‘ਚ ਜੌਹਰ ਸਿੰਘ ਦਾ ਪੱਖ ਸੁਣਨ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ।

ਛੋਟਾ ਘੱਲੂਘਾਰਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਮਾਸਟਰ ਜੌਹਰ ਸਿੰਘ ਪੇਸ਼ ਹੋਣ ਲਈ ਲਈ ਦਰਬਾਰ ਸਾਹਿਬ ਆਇਆ ਸੀ…ਜਿਸਨੂੰ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਨੇ ਬਾਹਰ ਕੱਢ ਦਿੱਤਾ। ਇਸੇ ਦੌਰਾਨ ਐਸ.ਜੀ.ਪੀ.ਸੀ. ਦੀ ਟਾਸਕ ਫੋਰਸ ਦੇ ਮੁਲਾਜ਼ਮਾਂ ਤੇ ਸਰਬੱਤ ਖਾਲਸਾ ਜਥੇਦਾਰਾਂ ਦੇ ਸਮਰਥਕਾਂ ਵਿਚਕਾਰ ਟਕਰਾਅ ਹੋ ਗਿਆ…

ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਵੱਲੋਂ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਅੱਜ ਅਕਾਲ ਤਖਤ ਸਾਹਿਬ ‘ਚ ਤਲਬ ਕੀਤਾ ਗਿਆ ਸੀ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਜਦੋਂ ਉਨ੍ਹਾਂ ਨੂੰ ਪ੍ਰੰਪਾਰਿਕ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਲਈ ਉਥੇ ਪੁੱਜੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਮਾਸਟਰ ਜੌਹਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਟਾਸਕ ਫੋਰਸ ਨੇ ਜ਼ਬਰਦਸਤੀ ਚੁੱਕ ਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਲਿਆ ਕੇ ਸੁੱਟ ਦਿੱਤਾ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਗਰਮ ਖਿਆਲੀ ਆਗੂਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਚਕਾਰ ਝੜਪ ਹੋ ਗਈ।
ਇਸ ਝੜਪ ਦੌਰਾਨ ਗੋਪਾਲ ਸਿੰਘ ਦੀ ਪੱਗ ਵੀ ਲੱਥੀ, ਸਤਨਾਮ ਸਿੰਘ ਮਨਾਵਾਂ ਤੇ ਜਰਨੈਲ ਸਿੰਘ ਜ਼ਖਮੀ ਹੋ ਗਏ। ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜਦੋਂ ਦਰਬਾਰ ਸਿੰਘ ਤੋਂ ਬਾਹਰ ਮੁਟਵਾਜੀ ਜਥੇਦਾਰਾਂ ਮਾਸਟਰ ਜੌਹਲ ਸਿੰਘ ਨੂੰ ਸਜ਼ਾ ਸਣਾਉਣ ਲੱਗੇ ਤਾਂ ਮੁੜ ਤਣਾਅ ਵਾਲੇ ਹਾਲਾਤ ਪੈਦਾ ਹੋ ਗਏ।

ਨੰਗੀਆਂ ਕਿਰਪਾਨਾਂ ਨਿਕਲੀਆਂ ਤੇ ਦੋਵਾਂ ਪਾਸਿਓਂ ਇਕ-ਦੂਜੇ ਵਿਰੁੱਧ ਤਿੱਖੇ ਨਾਅਰੇਬਾਜ਼ੀ ਹੋਈ। ਅਕਾਲ ਤਖਤ ਦੇ ਧਿਆਨ ਸਿੰਘ ਮੰਡ ਵਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੇ ਨੇੜਿਓਂ ਦੂਰ ਹੋਣ ਲਈ ਕਿਹਾ ਗਿਆ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਹ ਦੂਰ ਨਾ ਹੋਏ ਤਾਂ ਉਨ੍ਹਾਂ ਦਾ ਸ਼ਾਂਤੀ ਦਾ ਪਿਆਲਾ ਭਰ ਜਾਵੇਗਾ ਤੇ ਉਹ ਹਾਜ਼ਰ ਸੰਗਤਾਂ ਨੂੰ ਕੋਈ ਵੀ ਹੁਕਮ ਦੇ ਸਕਦੇ ਹਨ।

ਪੁਲਸ ਦੀ ਨਫਰੀ ਵੱਧ ਗਈ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਪਿੱਛੇ ਹੱਟ ਗਏ, ਜਿਸ ਤੋਂ ਬਾਅਦ ਮਾਸਟਰ ਜੌਹਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਵੱਖ-ਵੱਖ ਗੁਰਦੁਆਰਿਆਂ ‘ਚ ਕੀਰਤਨ ਸੁਣਨ, ਭਾਂਡੇ ਧੋਣ ਤੇ ਜੋੜਾਂ ਸਾਹਿਬ ਸਾਫ ਕਰਨ ਦੀ ਸਜ਼ਾ ਸੁਣਾਈ ਗਈ। ਇਸ ਨੂੰ ਉਨ੍ਹਾਂ ਨੇ ਸਿਰ-ਮੱਥੇ ਕਬੂਲ ਕਰ ਲਿਆ ਤੇ ਕਿਹਾ ਕਿ ਉਹ ਕੱਲ ਤੋਂ ਸਚਖੰਡ ਸ੍ਰੀ ਹਰਿੰਮਦਰ ਸਾਹਿਬ ਆਪਣੀ ਸਜ਼ਾ ਭੁਗਤਣ ਲਈ ਪਹੁੰਚਣਗੇ। ਮਾਸਟਰ ਜੌਹਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਚੁੱਕ ਕੇ ਦਰਬਾਰ ਸਾਹਿਬ ਦੇ ਕੰਪਲੈਕਸ ‘ਚ ਸੁੱਟਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਹੁਕਮਾਂ ‘ਤੇ ਉਨ੍ਹਾਂ ਨਾਲ ਘਟੀਆ ਵਿਵਹਾਰ ਕੀਤਾ ਗਿਆ ਹੈ। ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ, ਇਕੱਤਰ, ਵਿਜੇ ਸਿੰਘ, ਮਨਜੀਤ ਸਿੰਘ ਤੇ ਹੋਰ ਉੱਚ ਅਧਿਕਾਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਦਾ ਮੌਕੇ ‘ਤੇ ਜਾਇਜ਼ਾ ਲੈ ਰਹੇ ਹਨ। fateh-tv.com ਸਰੋਤ ਤੋਂ ||

Leave a Comment