Clash Over Liquor Trade Leads to duo’s Killing, Mob Fury in Punjab’s Dera Baba Nanak

ਡੇਰਾ ਬਾਬਾ ਨਾਨਕ ‘ਚ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ

Two bike-borne youths were allegedly run over by a man in an SUV after a clash over sale of liquor in Punjab’s Dera Baba Nanak, a town 36km from district headquarters Gurdaspur, on Tuesday afternoon. It led to a mob torching a liquor vend and two SUVs of the contractor. Police later booked four unidentified person on charges of murder.

While police did not divulge details, witnesses told HT that fisticuffs ensued in the town’s main market after Subegh Singh and Sanjeev Kumar, who had contested the municipal polls from Congress in 2013, were “caught” by a local liquor contractor’s employee over bringing liquor from nearby town Ramdas to sell here. But the two men assaulted the contractor’s man, identified only as Billa, near the bus stand before he drove away in an SUV, it is further learnt. As the duo chased him on a bike, he turned around near Fatehgarh Churian Chowk, and started chasing them instead; and crushed them under his SUV a few metres ahead, said witnesses who did not want to be identified.

After their death on the spot, their family and friends rushed to a liquor vend just in front of the local police station and pelted it with stones before setting it afire along with two SUVs. They also thrashed another of the contractor’s employees, Sunny, who was admitted to the civil hospital later. Though the mob fury unfolded in front of the police station, it took more than two hours for the cops to calm the situation.

Senior superintendent of police (SSP) Opinder Singh Ghuman later said, “On the statements of the victims’ family members, we have registered a case under section 302 (murder) of the Indian Penal Code (IPC) against four unidentified persons. The situation is totally under control now. We are investigating the case from various angles. All employees of the liquor contractor are absconding. Some hideouts have been identified and teams dispatched.”

As the town remained on the edge, local MLA Sukhjinder Singh Randhawa of the Congress appealed for peace.

ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਥਿਤ ਤੌਰ ‘ਤੇ ਦੋ ਸਕੂਟਰ ਸਵਾਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੋ ਗਿਆ ਹੈ।

ਇਸ ਟੱਕਰ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਨੌਜਵਾਨਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਰੋਸ ਵਜੋਂ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਦੀਆਂ ਦੋਵੇਂ ਗੱਡੀਆਂ ਨੂੰ ਅੱਗ ਲਾ ਦਿੱਤੀ ਅਤੇ ਸ਼ਰਾਬ ਦੇ ਠੇਕਿਆਂ ਨੂੰ ਵੀ ਸਾੜ ਦਿੱਤਾ।

ਡੇਰਾ ਬਾਬਾ ਨਾਨਕ ਵਿੱਚ ਤਣਾਅ
Image copyrightGURPREET CHAWALA/BBC

ਇਸ ਤੋਂ ਬਾਅਦ ਰੋਹ ਵਿੱਚ ਆਈ ਭੀੜ ਨੇ ਬਾਜ਼ਾਰ ਵੀ ਬੰਦ ਕਰਵਾ ਦਿੱਤੇ। ਹਾਲਾਤ ‘ਤੇ ਕਾਬੂ ਪਾਉਣ ਦੇ ਲਈ ਬਟਾਲਾ ਦੇ ਐਸਐਸਪੀ ਉਪੇਂਦਰਜੀਤ ਸਿੰਘ ਵੱਲੋਂ ਪੁਲਿਸ ਫੋਰਸ ਨਾਲ ਡੇਰਾ ਬਾਬਾ ਨਾਨਕ ਪਹੁੰਚੇ ਤੇ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ ਬੁੱਝਾਈ ਗਈ।

ਮ੍ਰਿਤਕ ਸੁਬੇਗ ਸਿੰਘ ਤੇ ਸੰਜੀਵ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਦੋਵੇਂ ਨੌਜਵਾਨਾਂ ਨੂੰ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਨੇ ਜਾਣ ਬੁੱਝ ਕੇ ਟੱਕਰ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

2 ਨੌਜਵਾਨਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਰੋਹ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਅੱਗ ਲਾਈImage copyrightGURPREET CHAWALA/BBC
ਫੋਟੋ ਕੈਪਸ਼ਨ2 ਨੌਜਵਾਨਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਰੋਹ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਅੱਗ ਲਾਈ

ਬਟਾਲਾ ਦੇ ਐਸਐਸਪੀ ਓਪੇਂਦਰਜੀਤ ਸਿੰਘ ਨੇ ਦੱਸਿਆ, “ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਸ਼ਰਾਬ ਦੇ ਠੇਕੇਦਾਰ ਦੇ ਚਾਰ ਅਣਪਛਾਤੇ ਕਰਿੰਦਿਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।”

ਉਨ੍ਹਾਂ ਕਿਹਾ, “ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਤੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।”

ਕੀ ਹਨ ਪੀੜਤ ਪਰਿਵਾਰਾਂ ਦੇ ਇਲਜ਼ਾਮ?

ਮ੍ਰਿਤਕ ਸੁਬੇਗ ਸਿੰਘ ਦੇ ਰਿਸ਼ਤੇਦਾਰ ਅਸ਼ੋਕ ਕੁਮਾਰ ਨੇ ਇਲਜ਼ਾਮ ਲਾਇਆ, “ਦੋਵੇਂ ਮ੍ਰਿਤਕ ਨੌਜਵਾਨ ਕਿਸੇ ਦੂਜੇ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਦੇ ਸੀ। ਮੁਲਜ਼ਮ ਸ਼ਰਾਬ ਦੇ ਠੇਕੇਦਾਰ ਨੂੰ ਇਸ ਗੱਲ ਤੋਂ ਪ੍ਰੇਸ਼ਾਨੀ ਸੀ। ਇਸੇ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।”

ਮ੍ਰਿਤਕ ਸੰਜੀਵ ਦੇ ਰਿਸ਼ਤੇਦਾਰ ਦਵਿੰਦਰ ਪਾਲ ਨੇ ਮੁਲਜ਼ਮ ਠੇਕੇਦਾਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਵੀਡੀਉ ਦੇਖੋ

Leave a Comment

This site uses Akismet to reduce spam. Learn how your comment data is processed.