Sikh NewsSikh Prisoners

Bhai Jagtar Singh Tara Produced in Jalandhar Court

ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਮੌਕੇ ਜਲੰਧਰ ਵਿੱਚ ਜੈਕਾਰੇ ਤੇ ਨਾਅਰੇ ਗੂੰਜੇ

JALANDHAR, Punjab—Political Sikh prisoner Bhai Jagtar Singh Tara was presented before the Court of Additional District and Sessions Judge Mrs. Harveen Bharadwaj in Jalandhar on October 22. He was produced before the Court in relation to an FIR registered against him under sections 25 of Arms Act and 17,18, 20 of the Unlawful Activities Prevention Act at Bhogpur police station in 2009.

Sharing the development with media, Bhai Tara’s legal counsel Advocate K.S Hundal informed that the next hearing on the case has been deferred onto November 16. He added that Bhai Tara was brought from Burail Jail under extremely tight security.

Meanwhile, it is learnt that the Bhai Tara was warmly welcomed by his supporters by enchanting Sikh ovation and pro-Khalistan slogans.

Bhai Gurmukh Singh Jalndhari, Bhai Major Singh, Bhai Surjit Singh Khalistani, Bhai Sucha Singh, Bhai Rajbir Singh, Bhai Kulwant Singh, Bhai Resham Singh etc. were prominent among the supporters of Bhai Tara present outside the Court complex

 

ਜਲੰਧਰ: ਬੀਤੇ ਕੱਲ੍ਹ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਨੂੰ ਮਾਡਲ ਜੇਲ੍ਹ ਬੁੜੈਲ ਤੋਂ ਜਲੰਧਰ ਦੀਆਂ ਕਚਹਿਰੀਆਂ ਵਿੱਚ ਇਕ ਮੁਕਦਮੇ ਦੀ ਪੇਸ਼ੀ ਲਈ ਲਿਆਂਦਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕਰੜੇ ਪ੍ਰਬੰਧ ਕੀਤੇ ਗਏ ਸਨ ਤੇ ਕਚਿਹਰੀ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਵਾਲੇ ਤੈਨਾਤ ਸਨ।

ਜਦੋਂ ਭਾਈ ਤਾਰਾ ਨੂੰ ਪੁਲਿਸ ਵੱਲੋਂ ਜੇਲ੍ਹ ਦੀ ਗੱਡੀ ਵਿੱਚੋਂ ਲਾਹਿਆ ਗਿਆ ਤਾਂ ਮੌਕੇ ਤੇ ਮੌਜੂਦ ਸ਼੍ਰੋ.ਅ.ਦ.ਅ. (ਮਾਨ) ਦੇ ਕਾਰਕੁੰਨਾਂ ਤੇ ਆਗੂਆਂ ਨੇ ਜੈਕਾਰੇ ਛੱਡੇ ਅਤੇ ਭਾਈ ਤਾਰਾ ਤੇ ਸਿੱਖ ਸੰਘਰਸ਼ ਦੇ ਹੱਕ ਵਿੱਚ ਨਾਅਰੇ ਲਾਏ। ਉਹਨਾਂ ਇਹਨਾਂ ਜੈਕਾਰਿਆਂ ਤੇ ਨਾਅਰਿਆਂ ਨਾਲ ਭਾਈ ਤਾਰਾ ਨੂੰ ਆਪਣੀ ਹਿਮਾਇਤ ਦਾ ਇਜ਼ਹਾਰ ਕੀਤਾ ਪਰ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਹੀਂ ਕੀਤਾ। ਪੁਲਿਸ ਵੱਲੋਂ ਵੀ ਮੁਸ਼ਤੈਦੀ ਵਰਤਦਿਆਂ ਛੇਤੀ ਨਾਲ ਭਾਈ ਤਾਰਾ ਨੂੰ ਵਧੀਕ ਸੈਸ਼ਨ ਜੱਜ (ਜਲੰਧਰ)-1 ਦੀ ਅਦਾਲਤ ਵਿੱਚ ਲਿਜਾਇਆ ਗਿਆ।

ਭਾਈ ਤਾਰਾ ਨੂੰ ਐਫ.ਆਈ.ਆਰ. ਨੰ: 103/2009 ਠਾਣਾ ਭੋਗਪੁਰ ਨਾਲ ਸੰਬੰਧਤ ਮਾਮਲੇ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਇਹ ਮਾਮਲਾ ਅਸਲਾ ਕਾਨੂੰਨ ਦੀ ਧਾਰਾ 25 ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ) ਦੀ ਧਾਰਾ 17, 18 ਅਤੇ 20 ਤਹਿਤ ਦਰਜ਼ ਕੀਤਾ ਸੀ।

ਸਰਕਾਰ ਵੱਲੋਂ ਯੂ.ਏ.ਪੀ.ਏ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਚਲਾਉਣ ਲਈ ਲੋੜੀਂਦੀ ਮਨਜੂਰੀ ਨਾ ਆਈ ਹੋਣ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ। ਹੁਣ ਅਗਲੀ ਸੁਣਵਾਈ 16 ਨਵੰਬਰ ਨੂੰ ਹੋਵੇਗੀ। ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਵਕੀਲ ਕੇ. ਐਸ. ਹੁੰਦਲ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ ਸਨ।

Tags
Show More

Leave a Comment

This site uses Akismet to reduce spam. Learn how your comment data is processed.

Close
Close