Bargari Morcha | Daily Live Videos | Demand Release of Sikh Political Prisoners | Disrespect of Guru Granth Sahib at Kotakpura On 2015

“ਜਦੋਂ ਤੱਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਸ਼ਾਂਤਮਈ ਮੋਰਚਾ ਜਾਰੀ ਰਹੇਗਾ”

Sikh Protest For Justice | Who Martyred in Dharna Disrespect of Guru Granth Sahib at Kotakpura and Demand Release of Sikh Political Prisoners

On Oct 14, 2015 :- 2 people were killed and more than 100+ injured in violent clashes between the police and protesters at Vaibhal Kalan village, 10 kms from Kotkapura, on Wednesday.Meanwhile, 100 persons, including several policemen, were injured in a bloody clash between police and Sikh protesters at Kotkapura town of Faridkot district on Wednesday morning.

the village of Bargarhi, followers of Ram Rahim, challenged the Sikh community by stealing the sacred Guru Granth Sahib, ripping it apart and scattering the pages across the streets.

We have received reports of fatalities and of hundreds seriously injured. We have an confirmed report that Bhai Gurjeet Singh Sarava and Bhai Kishan Singh have been martyred by police bullets and an 18 year old, Ajit Singh is in a critical condition. More details to follow.

Two Sikhs are shaheed in clashes between the police and protesters at  Kotkapura

1 . Shaheed Bhai Gurjeet Singh

2 . Shaheed Bhai Krsishan Bhagwan Singh

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨੂੰ 3 ਸਾਲ ਹੋਣ ਨੂੰ ਹਨ ਤੇ ਸਿੱਖ ਸੰਗਤ ਵਿੱਚ ਇਸ ਗੱਲ ਦਾ ਰੋਸ ਹਾਲੇ ਤੱਕ ਬਰਕਰਾਰ ਹੈ ਕਿ ਬੇਅਦਬੀ ਕਰਨ ਵਾਲੇ ਆਰੋਪੀਆਂ ਨੂੰ ਹਾਲੇ ਤੱਕ ਫੜਿਆ ਕਿਉਂ ਨਹੀਂ ਗਿਆ। ਬੇਅਬਦੀ ਮਾਮਲੇ ਦੇ ਦੋਸ਼ੀਆਂ ਨੂੰ ਫੜਨ, ਰੋਸ ਪ੍ਰਦਰਸ਼ਨ ਦੌਰਾਨ ਪੁੁਲਿਸ ਦੀ ਗੋਲੀ ਨਾਲ ਮਰਨ ਵਾਲੇ ਦੋ ਸਿੱਖਾਂ ਦੇ ਕਾਤਿਲਾਂ ਨੂੰ ਬੇਨਕਾਬ ਕਰਨਾ ਤੇ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾਅ ਨਹੀਂ ਹੋਏ, ਇਸ ਸਭ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੁਣ ਬਰਗਾੜੀ ਵਿੱਚ ਮੋਰਚਾ ਖੋਲ੍ਹ ਚੁੱਕੇ ਹਨ ਤੇ ਇਨਸਾਫ਼ ਨਾ ਮਿਲਣ ਤੱਕ ਮੋਰਚਾ ਜਾਰੀ ਰੱਖਣਗੇ। ਉੱਥੇ ਹੀ ਇਸ ਮੋਰਚੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਗੱਲਬਾਤ ਲਈ ਮੋਰਚੇ ਵਿੱਚ ਪਹੁੰਚੇ ਪਰ ਚਾਰ ਘੰਟੇ ਚੱਲੀ ਇਹ ਗੱਲਬਾਤ ਬੇਨਤੀਜਾ ਰਹੀ ਤੇ ਸਿੱਖ ਜਥੇਬੰਦੀਆਂ ਵੱਲੋਂ ਮੋਰਚਾ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਉੱਥੇ ਹੀ ਅੱਜ ਇਸ ਮੋਰਚੇ ਤੋਂ ਇੱਕ ਸ਼ਰਧਾਲੂਆਂ ਨਾਲ ਭਰੀ ਬੱਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਵਾਨਾ ਕੀਤੀ ਗਈ।

ਮੋਰਚੇ ਉੱਤੇ ਬੈਠੇ ਧਿਆਨ ਸਿੰਘ ਮੰਡ

ਇਸ ਮੌਕੇ ਮੋਰਚੇ ਤੇ ਬੈਠੇ ਭਾਈ ਧਿਆਨ ਸਿੰਘ ਮੰਡ ਦੇ ਨਾਲ ਬੈਠੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਗਰ ਸਰਕਾਰ ਗੰਭੀਰ ਹੈ ਕਿ ਬੇਅਦਬੀ ਮਾਮਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਇਸਦੇ ਲਈ ਉਹ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਭਾਈ ਧਿਆਨ ਸਿੰਘ ਮੰਡ ਕਿਤੇ ਨਹੀਂ ਜਾਣਗੇ, ਉਨ੍ਹਾਂ ਨਾਲ ਅਗਰ ਗੱਲ ਕਰਨੀ ਹੈ ਤਾਂ ਸਰਕਾਰ ਦੇ ਨੁਮਾਇੰਦਿਆ ਨੂੰ ਇੱਥੇ ਆਉਣਾ ਪਵੇਗਾ। ਉੱਥੇ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਨ ਤੋਂ ਪਹਿਲਾਂ ਬਰਗਾੜੀ ਵਿੱਚ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਯਾਦ ਦਿਵਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਸਾਹਮਣੇ ਪੇਸ਼ ਕਰਨ।

ਭਾਈ ਧਿਆਨ ਸਿੰਘ ਮੰਡ ਨਾਲ ਮੋਰਚੇ ਤੇ ਬੈਠੇ ਬਲਜੀਤ ਸਿੰਘ ਦਾਦੂਵਾਲ

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਮੋਰਚਾ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਥੱਕ ਹਾਰ ਕੇ ਲਗਾਇਆ ਗਿਆ ਹੈ ਕਿਉਂਕਿ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਮਸਲੇ ਦਾ ਹੱਲ ਨਹੀਂ ਮਿਲ ਰਿਹਾ ਤੇ ਜਿੰਨੇ ਵੀ ਜਾਂਚ ਕਮਿਸ਼ਨ ਬਣੇ ਹਨ ਉਹ ਝੂਠੇ ਹਨ ਤੇ ਗੱਲ ਨੂੰ ਜਾਣ ਬੁੱਝ ਕੇ ਲਟਕਾ ਰਹੇ ਹਨ। ਇਸ ਮੋਰਚੇ ਤੋਂ ਬਾਅਦ ਸਰਕਾਰ ਦੀ ਨੀਂਦ ਖੁਲ੍ਹ ਸਕਦੀ ਹੈ ਤੇ ਸਿੱਖ ਕੌਮ ਨੂੰ ਇਨਸਾਫ਼ ਮਿਲ ਸਕਦਾ ਹੈ।

ਬਰਗਾੜੀ ਮੋਰਚਾ ‘ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਸ਼ਾਮਲ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਰਪੂਰ ਪ੍ਰਸੰਸਾ ਅਤੇ ਸਵਾਗਤ ਦਾ ਪ੍ਰਗਟਾਵਾ ਕੀਤਾ ਗਿਅਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਰਗਾੜੀ ਵਿਖੇ ਸੰਗਤਾਂ ਵੱਲੋਂ ਲਾੲੇ ਮੋਰਚੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੋਰਚੇ ਚ ਹਾਜ਼ਰੀ ਭਰਦੇ ਹੋੲੇ ।

ਮੁਸਲਮਾਨ ਭਰਾਵਾਂ ਵੱਲੋਂ ਸਮਰਥਨ, ਧੰਨਵਾਦ ਭਰਾਵੋ।

17 ਜੂਨ ਦਿਨ ਐਤਵਾਰ ਨੂੰ ਬਰਗਾੜੀ ਮੋਰਚੇ ਤੇ ਹੋਵੇਗਾ ਦਸਤਾਰ ਮੁਕਾਬਲਾ ਅਤੇ ਕਵੀ ਦਰਬਾਰ

ਵੀਡੀਉ ਦੇਖੋ

👇

Close
Close