Bail of Jagmohan Singh | who has spent over 8 yrs in jails on false allegations.


Another Successful Release by Sikh Relief.
ਸਿੱਖ ਰਿਲੀਫ ਵੱਲੋਂ ਸਫਲਤਾਪੂਰਵਕ ਇੱਕ ਹੋਰ ਸਿੱਖ ਦੀ ਰਿਹਾਈ – ਬਾੜਮੇਰ ਜੇਲ੍ਹ ਤੋਂ ਭਾਈ ਜਗਮੋਹਨ ਸਿੰਘ ਰਿਹਾਅ

ਸਿੱਖ ਰਿਲੀਫ ਦੇ ਸੇਵਾਦਾਰ ਭਾਈ ਪਰਮਿੰਦਰ ਸਿੰਘ ਪਹੁੰਚੇ ਲੈਣ। 

ਸਿੱਖ ਸਿਆਸੀ ਕੈਦੀ ਭਾਈ ਜਗਮੋਹਨ ਸਿੰਘ ਪਿਛਲੇ ਅੱਠ ਸਾਲ ਤੋਂ ਲਗਾਤਾਰ ਭਾਰਤ ਦੀਆਂ ਅਲੱਗ ਅਲੱਗ ਜੇਲ੍ਹਾਂ ਵਿੱਚ ਬੰਦ ਸੀ । ਪਟਿਆਲਾ, ਨਾਭਾ ਤੇ ਜੋਧਪੁਰ ਤੋਂ ਬਾਅਦ ਹੁਣ ਬਾੜਮੇਰ (ਰਾਜਸਥਾਨ) ਦੀ ਜੇਲ੍ਹ ਵਿੱਚ ਬੰਦ ਸੀ । ਸਿੱਖ ਰਿਲੀਫ ਦੇ ਯਤਨਾਂ ਸਦਕਾ ਅੱਜ ਉਹਨਾਂ ਦੀ ਰਿਹਾਈ ਹੋਈ ਹੈ । 
ਜਿਸ ਤਰ੍ਹਾਂ ਕਿ ਭਾਰਤ ਵਿੱਚ ਆਮ ਹੁੰਦਾ ਹੈ, ਅਦਾਲਤ ਵੱਲੋਂ ਅੱਜ ਵੀ ਜ਼ਮਾਨਤ ਮਿਲਣ ਤੋਂ ਬਾਅਦ ਵੀ ਰਿਹਾਈ ਲਈ ਆਨਾਕਾਨੀ ਕੀਤੀ ਜਾ ਰਹੀ ਸੀ ਪਰ ਸਿੱਖ ਰਿਲੀਫ ਦੇ ਵਕੀਲ ਵੱਲੋਂ ਜੋਰ ਦੇ ਅਦਾਲਤ ਵਿੱਚ ਕਿਹਾ ਕਿ ਸਰਿਆ ਲਈ ਕਾਨੂੰਨ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈ । ਵਕੀਲਾਂ ਦੀ ਸਖਤ ਮਿਹਨਤ ਤੋਂ ਬਾਅਦ ਹੀ ਅੱਜ ਫਿਰ ਜਗਮੋਹਨ ਸਿੰਘ ਦੀ ਰਿਹਾਈ ਸੰਭਵ ਹੋ ਸਕੀ ਹੈ । 
ਸਿੱਖ ਰਿਲੀਫ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦੀ ਹੈ ਜਿਨ੍ਹਾਂ ਦੀ ਮਦਦ ਸਦਕਾ ਅੱਠ ਸਾਲ ਬਾਅਦ ਭਾਈ ਜਗਮਹਨ ਸਿੰਘ ਵਾਪਸ ਆਪਣੇ ਘਰ ਮੁੜ ਸਕਣਗੇ । ਅਸੀਂ ਆਸਵੰਦ ਹਾਂ ਕਿ ਸੰਗਤਾਂ ਇਸੇ ਤਰ੍ਹਾਂ ਦੀ ਸਹਿਯੋਗ ਦਿੰਦੀਆਂ ਰਹਿਣਗੀਆਂ ਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸੰਭਵ ਹੁੰਦੀ ਰਵ੍ਹੇਗੀ ।
Sikh Relief secures the bail of Jagmohan Singh, who has spent over 8 yrs in Patiala, Nahba, Jodhpur and Barmer jails on false allegations.

The court had tried their best to deny his release this afternoon but our advocate proved his mettle and demanded the law be applied fairly.

www.justgiving.com/SikhRelief

www.SikhRelief.org

Leave a Comment