੨੬ ਜਨਵਰੀ-ਬਾਈਕਾਟ ਅਤੇ ਮਾਨਸਾ ਪ੍ਰੋਟੈਸਟ

ਦਲ ਖਾਲਸਾ ਨੇ ੨੬ ਜਨਵਰੀ ਦੇ ਭਾਰਤੀ ਜਸ਼ਨਾਂ ਦਾ ਬਾਈਕਾਟ ਕਰਦੇ ਹੋਏ, ਇਸ ਦਿਨ ਮਾਨਸਾ ਵਿਖੇ ਸ਼ਾਂਤੀ ਪੂਰਵਕ ਪਰੋਟੈਸਟ ਦਾ ਐਲਾਨ ਕੀਤਾ ਹੈ ।

ਇਹ ਐਲਾਨ ਸਵਾਗਤਯੋਗ ਹੈ, ਅਤੇ ਸਿੱਖ ਕੌਮ, ਜਿਸ ਨਾਲ ਇਸ ਦਿਨ ਲਾਗੂ ਹੋਏ ਵਿਧਾਨ ਨੇ ਵਿਸਾਹਘਾਤ ਕੀਤਾ ਸੀ, ਨੂੰ ਇਸ ਐਲਾਨ ਦੀ ਭਰਵੀਂ ਹਮਾਇਤ ਕਰਨੀ ਚਾਹੀਦੀ ਹੈ ।

ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਇਸ ਅਮਨ ਪੂਰਵਕ ਪਰੋਟੈਸਟ ਵਿੱਚ ਆਪਣੀ ਕੌਮੀ ਜ਼ਿੰਮੇਵਾਰੀ ਸਮਝ ਕੇ ਸ਼ਾਮਿਲ ਹੋਣਾ ਚਾਹੀਦਾ ਹੈ ।

ਦਲ ਖਾਲਸਾ ਦੇ ਇਲਾਕਾਈ ਅਰਗੇਨਾਈਜ਼ਰਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੀ ਵੱਧੋ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੱਭ ਧਾਰਮਿਕ ਤੇ ਸਿਆਸੀ ਸਿੱਖ ਆਗੂਆਂ, ਤੇ ਗੁਰੂਘਰਾਂ ਦੇ ਪ੍ਰਬੰਧਕਾਂ ਨੂੰ ਮਿੱਲ ਕੇ ਜ਼ਾਤੀ ਤੌਰ ਤੇ ਵੀ ਸੱਦਾ ਦੇਣ ।

ਖਾਲਸਾ ਜੀ ਆਪਣੇ ਕੌਮੀ ਹੱਕਾਂ ਲਈ ਸੰਘਰਸ਼ ਸਾਡੀ ਪਹਿਚਾਣ ਹੈ, ਆਪ ਧਾਰਮਿਕ ਖੇਤਰ ਵਿੱਚ ਸੇਵਾ ਕਰ ਰਹੇ ਹੋ, ਸਮਾਜਿਕ ਜਾਂ ਸਿਆਸੀ, ਕੌਮੀ ਸੰਘਰਸ਼ ਦੇ ਨਾਲ ਖੜ੍ਹਨਾ ਤੁਹਾਡੀ ਜ਼ਿੰਮੇਵਾਰੀ ਹੈ । ਅਗਰ ਤੁਸੀਂ ਸੰਘਰਸ਼ ਦੇ ਨਾਲ ਨਹੀਂ ਹੋ, ਤਾਂ ਤੁਹਾਡੀਆਂ ਹੋਰ ਬਹੁਤ ਸਾਰੀਆਂ ਸੇਵਾਵਾਂ ਵੀ ਸਿੱਖੀ ਦੇ ਦੁਸ਼ਮਣਾਂ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ । ਦੁਸ਼ਮਣ ਮਜ਼ਬੂਤ ਹੁੰਦਾ ਗਿਆ, ਤਾਂ ਸਾਡੇ ਸਾਰੇ ਪਰਚਾਰ ਦੇ ਬਾਵਜੂਦ ਉਹ ਸਾਡੀਆਂ ਜੜ੍ਹਾਂ ਨੂੰ ਕਮਜ਼ੋਰ ਕਰਨ ਵਿੱਚ ਕਾਮਯਾਬ ਹੁੰਦਾ ਰਹੇਗਾ ।

ਪਰੈਸ ਕਾਨਫਰੰਸ ਦੀ ਜੋ ਤਸਵੀਰ ਦੇਖਣ ਨੂੰ ਮਿਲੀ ਹੈ, ਉਸ ਵਿੱਚ ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ ਹੁਰਾਂ ਦੇ ਨਾਲ ਮੀਤ ਪ੍ਰਧਾਨ, ਬਾਬਾ ਹਰਦੀਪ ਸਿੰਘ, ਜਨਰਲ ਸਕਤਰ ਪਰਮਜੀਤ ਸਿੰਘ ਟਾਂਡਾ ਦੇ ਨਾਲ ਇਲਾਕੇ ਦੇ ਨੌਜਵਾਨ ਆਗੂ ਲੱਖਾ ਸਿਧਾਣਾ ਵੀ ਖੜ੍ਹੇ ਦਿਖਾਈ ਦੇ ਰਹੇ ਹਨ, ਤੇ ਇਹ ਖੁਸ਼ੀ ਦੀ ਗੱਲ ਹੈ । ਬਾਬਾ ਹਰਦੀਪ ਸਿੰਘ ਤੇ ਭਾਈ ਲੱਖਾ ਸਿਧਾਣਾ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਪੰਜਾਬ ਭਰ ਵਿੱਚ ਹਿੰਦੀ ਦੇ ਸਾਈਨ ਬੋਰਡਾਂ ਤੇ ਕਾਲਾ ਪੋਚਾ ਮੁਹਿੰਮ ਸਿਰੇ ਚੜ੍ਹੀ ਸੀ । ਉਮੀਦ ਕੀਤੀ ਜਾਣੀ ਚਾਹੀ ਦੀ ਹੈ ਕਿ ਸਾਰੇ ਵੀਰ ਰੱਲ ਮਿੱਲ ਕੇ ਇਸ ੨੬ ਜਨਵਰੀ ਦੇ ਬਾਈਕਾਟ ਤੇ ਮਾਨਸਾ ਪਰੋਟੈਸਟ ਨੂੰ ਵੀ ਭਰਪੂਰ ਸਫਲ ਬਣਾਉਣਗੇ ।

ਆਓ ਇਸ ਪਰੋਟੈਸਟ ਰਾਹੀਂ ਆਲਮੀ ਭਾਈਚਾਰੇ ਤੱਕ ਆਪਣੀ ਹੱਕੀ ਆਵਾਜ਼ ਪਹੁੰਚਾਈਏ ।

ਗਜਿੰਦਰ ਸਿੰਘ, ਦਲ ਖਾਲਸਾ ।
੨੦.੧.੨੦੧੮

Leave a Comment