Sikh News

ਸ਼ੋ੍ਰਮਣੀ ਕਮੇਟੀ ਦੇ ਵਿਰੋਧ ਦੇ ਬਾਵਜੂਦ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਮਿਊਜ਼ਿਕ ਲਾਂਚ

ਨਵੀਂ ਦਿੱਲੀ, 8 ਅਪ੍ਰੈਲ (ਪੋਸਟ ਬਿਊਰੋ)- ਗੁਰੂ ਨਾਨਕ ਦੇ ਜੀ ‘ਤੇ ਬਣੀ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਮਿਊਜ਼ਿਕ ਕੱਲ੍ਹ ਦਿੱਲੀ ਵਿੱਚ ਲਾਂਚ ਹੋਇਆ। ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਫਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਗੁਰੂੁ ਨਾਨਕ ਦੇਵ ਜੀ ਨੂੰ ਇਨਸਾਨ ਦੇ ਰੂਪ ਵਿੱਚ ਦਿਖਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ।
ਫਿਲਮ ਦੇ ਪ੍ਰੋਡਿਊਸਰ ਹਰਿੰਦਰ ਸਿੱਕਾ ਨੇ ਕਿਹਾ, ਫਿਲਮ ਵਿੱਚ ਕੰਪਿਊਟਰ ਗ੍ਰਾਫਿਕਸ ਦੀ ਵਰਤੋਂ ਹੋਈ ਹੈ। ਤਿੰਨ ਮਹੀਨੇ ਪਹਿਲਾਂ ਇਹ ਫਿਲਮ ਐਸ ਜੀ ਪੀ ਸੀ ਨੂੰ ਦਿਖਾ ਦਿੱਤੀ ਸੀ। ਉਸ ਨੇ ਕੁਝ ਬਦਲਾਅ ਕਰਨ ਨੂੰ ਕਹੇ ਸਨ, ਜਿਨ੍ਹਾਂ ਨੂੰ ਕਰ ਦਿੱਤਾ ਗਿਆ ਹੈ। ਹੁਣ ਵੀ ਕਿਸੇ ਨੂੰ ਇਤਰਾਜ਼ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਫਿਲਮ ਸੈਂਸਰ ਬੋਰਡ ਕੋਲ ਹੈ ਅਤੇ 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਪੰਡਤ ਜਸਰਾਜ ਨੇ ਸ਼ਬਦ ਗਾਇਆ ਹੈ। ਉਨ੍ਹਾਂ ਦੇ ਇਲਾਵਾ ਭਾਈ ਨਿਰਮਲ ਸਿੰਘ, ਸੋਨੂੰ ਨਿਗਮ, ਕੈਲਾਸ਼ ਖੇਰ ਨੇ ਵੀ ਆਵਾਜ਼ ਦਿੱਤੀ ਹੈ। ਮਿਊਜ਼ਿਕ ਉਤਮ ਸਿੰਘ ਦਾ ਹੈ ਅਤੇ ਮੇਂਟਰ ਏ ਆਰ ਰਹਿਮਾਨ ਹੈ।

Show More
Close
Close