ਮੁੰਬਈ ਵਿਚ ਕਿਸਾਨਾਂ ਦੇ ਅੰਦੋਲਨ ਵਿਚ ਸਿੱਖਾਂ ਵਲੋਂ ਲੰਗਰ-ਦੇਖੋ ਵੀਡੀਓ ਅਤੇ ਸਭ ਨਾਲ ਸ਼ੇਅਰ ਕਰੋ

ਗੁਰੂ ਕੇ ਸਿੱਖ ਸੇਵਾ ਕਰਦੇ ਹਨ,ਸਰਬੱਤ ਦਾ ਭਲਾ ਮੰਗਦੇ ਹਨ।ਬੰਬਈ ਵਿਚ ਕਿਸਾਨਾਂ ਦੇ ਅੰਦੋਲਨ ਵਿਚ ਵੀ ਸਿੱਖਾਂ ਨੇ ਸਿਖੀ ਦੀ ਰਵਾਇਤ ਨਿਭਾਉਣੀ ਸ਼ੁਰੂ ਕੀਤੀ ਹੋਈ ਹੈ।ਗੁਰੂ ਕੇ ਲੰਗਰ ਉਨਾਂ ਕਿਸਾਨਾਂ ਲਈ ਖੁੱਲ਼੍ਹ ਗਏ ਨੇ ਜਿਹੜੇ ਬੰਬਈ ਵਿਚ ਆਏ ਹਨ।ਕਿਸੇ ਸਿਖ ਨੂੰ ਕੋਈ ਮਤਲਬ ਨਹੀ ਕਿ ਉਨਾਂ ਕਿਸਾਨਾਂ ਕੋਲ ਕਿਹੜਾ ਝੰਡਾ ਹੈ। ਹੋਵੇ ਲਾਲ ਝੰਡਾ,ਬਣੇ ਹੋਣ ਉਹਦੇ ਉਪਰ ਦਾਤੀ,ਹਥੌੜੇ,ਤਾਰੇ। ਸਾਨੂੰ ਕੀ ? ਸਾਨੂੰ ਤਾਂ ਸੇਵਾ ਦਾ ਚਾਅ ਹੈ।

ਸਾਡਾ ਗੁਰੂ ਸਾਨੂੰ ਜਿਹੜੀ ਮੱਤ ਦੇ ਗਏ ਨੇ,ਅਸੀਂ ਤਾਂ ਉਹਦੇ ਤੇ ਪਹਿਰਾ ਦੇਣਾ ਹੈ। ਪੰਜਾਬ ਦੇ ਜਿਹੜੇ ਕਾਮਰੇਡ ਭਰਾ ਗੁਰੂ ਕੇ ਲੰਗਰਾਂ ਨੂੰ ਭੰਡਦੇ ਰਹਿੰਦੇ ਨੇ ਉਨਾਂ ਦੀ ਗੱਲ ਅਸੀਂ ਕਦੇ ਵੀ ਬੰਬਈ ਵਿਚ ਲੰਗਰ ਛਕਣ ਵਾਲੇ ਕਿਸਾਨਾਂ ਨੂੰ ਨਹੀ ਦੱਸਣੀ। ਕਿਉਂਕਿ ਇੰਨਾਂ ਨੇ ਆਪਣੀ ਡਿਊਟੀ ਕਰਨੀ ਹੈ ਤੇ ਗੁਰਾਂ ਕੇ ਖਾਲਸੇ ਨੇ ਆਪਣੀ।

ਜਿੱਦਣ ਇਹ ਪੰਜਾਬੀ ਕਾਮਰੇਡ ਸੇਵਾ ਦਾ ਮੌਕਾ ਦੇਣਗੇ,ਇੰਨਾਂ ਨੂੰ ਵੀ ਇਵੇਂ ਹੀ ਗੁਰੂ ਘਰ ਵਿਚੋਂ ਲੰਗਰ ਛਕਾਇਆ ਜਾਊ। ਬੇਸ਼ੱਕ ਬਾਹਰ ਨਿਕਲਣ ਸਾਰ ਭੰਡਣ ਲੱਗ ਜਾਣ।ਸਤਿਗੁਰੂ ਦੇ ਹੁਕਮਾਂ ਤੇ ਪਹਿਰਾ ਦੇਣਾ ਅਸੀਂ ਤਾਂ।

ਸਿਖ ਗੁਰੂ ਸਾਹਿਬਾਨ ਜੋ ਪ੍ਰਚਾਰਦੇ ਸਨ ਉਸ ਨੂੰ ਅਮਲੀ ਰੂਪ ਵੀ ਦਿੰਦੇ ਸਨ। ਜਿਹੜੇ ਸਿੱਖੀ ਜੀਵਨ ਜਾਚ ਅਤੇ ਰਹਿਤ ਮਰਯਾਦਾ ਦੇ ਨਿਯਮਾਂ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਆਪਣੇ ਜੀਵਨ ਵਿਚ ਧਾਰ ਕੇ ਨਮੂਨਾ ਪੇਸ਼ ਕਰਦੇ ਸਨ। ਬ੍ਰਾਹਮਣਾਂ ਦੇ ਊਚ-ਨੀਚ ਦੇ ਵਿਤਕਰੇ ਦੀਆਂ ਡੂਘਗੀਆਂ ਜੜ੍ਹਾਂ ਪੁੱਟ ਕੇ ਸਿਖੀ ਦੇ ਉਤਮ ਸਿਧਾਂਤ, ‘ ਸਮਾਜਕ ਬਰਾਬਰਤਾ ’ ਦਾ ਬੀਜ ਸਮਾਜ ਦੇ ਮਨਾਂ ਅੰਦਰ ਬੀਜਣ ਅਤੇ ਲੋੜਵੰਦਾਂ ਦੀ ਸਰੀਰਕ ਲੋੜ (ਅੰਨ ਪਾਣੀ) ਦੀ ਪੂਰਤੀ ਲਈ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਮਰਯਾਦਾ ਚਲਾਈ।

ਪਹਿਲਾਂ ਉਨ੍ਹਾਂ ਨੇ ਆਪ ਹੀ ਵਸਾਏ ਪਿੰਡ ਕਰਤਾਰ ਪੁਰ ਵਿਚ ਆਪਣੀ ਹੱਕ-ਹਲਾਲ ਦੀ ਕਮਾਈ ਵਿਚੋਂ ਗਰੀਬ-ਗੁਰਬੇ ਅਤੇ ਆਏ-ਗਏ ਰਾਹੀਆਂ ਨੂੰ ਲੰਗਰ ਛਕਉਣ ਦੀ ਸੇਵਾ ਸ਼ੁਰੂ ਕੀਤੀ ਅਤੇ ਮਗਰੋਂ ਸਿੱਖਾਂ ਨੂੰ ਵੀ ਇਹੀ ਅਦੇਸ਼ ਦਿਤਾ। ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ( ਨਾਨਕ ਜੋਤੀ ) ਉਤਰ-ਅਧਿਕਾਰੀਆਂ ਨੇ ਲੰਗਰ ਨੂੰ ਸਿੱਖ਼ੀ ਜੀਵਨ ਦਾ ਜ਼ਰੂਰੀ ਅੰਗ ਬਣਾ ਦਿਤਾ ਜੋ ਗੁਰਦਵਾਰਿਆਂ ਵਿਚ ‘ ਗੁਰੂ ਕਾ ਲੰਗਰ ‘ ਵਜੋਂ ਪ੍ਰਸਿਧ ਹੋਇਅ।

ਵਲੋਂ ਫਤਹਿ ਪ੍ਰੈਸ

ਵੀਡੀਉ ਦੇਖੋ

Leave a Comment