Sikh PrisonersTouching Sikh Stories

ਭਾਈ ਜਗਤਾਰ ਸਿੰਘ ਤਾਰਾ ਵੱਲੋਂ ਕੇਸ ਦੀ ਪੇਸ਼ੀ ਦੌਰਾਨ ਬੁੜੈਲ ਜੇਲ੍ਹ ਚੰਡੀਗੜ੍ਹ ਦੀ ਖਾਸ ਅਦਾਲਤ ਵਿੱਚ ਪੇਸ਼ ਕੀਤੇ ਕਬੂਲਨਾਮੇ ਦਾ ਹੂਬਹੂ ਉਤਾਰਾ

ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।

ਸਤਿਕਾਰਯੋਗ ਜੱਜ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਫਤਿਹ

ਇਹ ਸੰਘਰਸ਼ ਜਿਸਦਾ ਮੈਂ ਹਿੱਸਾ ਬਣਆਿ ਹਾਂ, ਅੱਜ ਤੋਂ ਨਹੀਂ ਆਦਿ ਕਾਲ ਤੋਂ ਚਲਦਾ ਆ ਰਿਹਾ ਹੈ। ਜਦੋਂ ਤੱਕ ਜਾਬਰ ਜਾਂ ਜਾਲਮ ਪੈਦਾ ਹੋਣੇ ਬੰਦ ਨਹੀਂ ਹੋ ਜਾਂਦੇ, ਇਸ ਸੰਘਰਸ਼ ਕੁਦਰਤੀ ਵੀ ਹੈ ਅਤੇ ਲਾਜਮੀ ਵੀ ਹੈ। ਇਤਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਦੋ ਸਿੰਘਾਸਨ ਉੱਤੇ ਬੈਠੇ ਇਨਸਾਨ ਵਿਚ ਸ਼ੈਤਾਨ ਦੀ ਰੂਹ ਪ੍ਰਵੇਸ਼ ਕਰਦੀ ਹੈ ਤਾਂ ਉਹ ਖੁਦ ਨੂੰ ਭਗਵਾਨ ਸਮਝਣ ਦੀ ਗਲਤੀ ਕਰਕੇ, ਲੋਕਾਂ ਦੀ ਕਿਸਮਤ ਦੇ ਫੈਸਲੇ ਕਰਨ ਲੱਗ ਪੈਦਾ ਹੈ, ਜਿਸ ਕਾਰਨ ਆਮ ਲੋਕਾਂ ਦੇ ਮੌਲਿਕ ਅਧਿਕਾਰ ਦਾ ਘਾਣ ਹੁੰਦਾ ਹੈ। ਇਸ ਸਚਾਈ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਦਰਜ ਕਰਕੇ ਅਜਿਹੇ ਲੋਕਾਂ ਨੂੰ ਫਟਕਾਰ ਪਾਈ ਹੈ

“ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਹਿ ਬੈਠੇ ਸੁਤੇ।। ਚਾਕਰ ਨਹਦਾ ਪਾਇਨਹਿ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।। ਜਿਥੈ ਜੀਆਂ ਹੋਸੀ ਸਾਰ।। ਨਕੀਂ ਵਢੀਂ ਲਾਇਤਬਾਰ।।੨।।’ (ਪੰਨਾ 1288) ਅਤੇ “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।।’

ਸਮੇਂ ਦੇ ਇਸ ਸੱਚ ਨੂੰ ਸਮਝਣ ਦੀ ਬਜਾਏ , ਬਾਬਰ ਨੇ ਆਪਣੀ ਹੈਂਕਡ਼ ਵੱਸ ਗੁਰੂ ਨਾਨਕ ਨੂੰ ਵੀ ਜੇਲ ਵਿਚ ਬੰਦ ਕੀਤਾ ਸੀ। ਉਸ ਸਮੇਂ ਜ਼ੁਲਮ ਸਹਿ ਸਹਕੇ ਆਪਣਾ ਦਮਾਗੀ ਤਵਾਜਨ ਗਵਾ ਚੁਕੇ ਲੋਕਾਂ ਨੇ ਗੁਰੂ ਨਾਨਕ ਨੂੰ ਇਹ ਸੱਚ ਕਹਿਣ ਬਦਲੇ ਕੁਰਾਹੀਆ, ਭੂਤਨਾ ਅਤੇ ਬੇਤਾਲਾ ਵੀ ਆਖਆਿ ਸੀ। ਜੁਲਮ ਵਿਰੁੱਧ ਲੜਨ ਅਤੇ ਸੱਚ ਉੱਪਰ ਚੱਲਣ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਗਈ ਸੀ, ਇਸ ਵਿਚਾਰਧਾਰਾ ਨੂੰੰ ਕਾਇਮ ਰੱਖਣ ਲਈ ਅਨੇਕਾਂ ਸਹਾਦਤਾਂ ਦੇ ਲਹੂ ਦੇ ਦਰਿਆ ਵਿਚੋਂ ਲੰਘਣਾ ਪਿਆ।

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਾਂ ਸਮਕਾਲੀ ਸਮੇਂ ਵਿਚ ਵਿਚਰੇ ਮਹਾਨ ਪੁਰਸ਼ਾਂ ਬਾਬਾ ਫ਼ਰੀਦ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਵੱਲੋਂ ਅਜਿਹੇ ਜ਼ੁਲਮਾਂ ਜਾਂ ਵਤਿਕਾਰਿਆ ਵਿਰੁੱਧ ਉਠਾਈ ਅਵਾਜ ਅਤੇ ਲਿਖੀਆਂ ਲਿਖਤਾਂ , ਨੂੰ ਸੰਗਠਤ ਕਰਕੇ ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਬਿ) ਨੂੰ ਪ੍ਰਗਟ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਹਕੂਮਤ ਨੇ ਤੱਤੀ ਤਵੀ ਉੱਤੇ ਬਿਠਾਕੇ ਸ਼ਹੀਦ ਕਰ ਦਿੱਤਾ ਸੀ। ਇਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਬਿ ਜੀ ਨੇ ਹਕੂਮਤ ਦੇ ਖਿਲਾਫ ਹਥਿਆਰ ਬੰਦ ਜੰਗਾਂ ਵੀ ਲਡ਼ੀਆਂ। ਪਰ ਇਹ ਜੰਗਾਂ ਲਡ਼ਣਾ ਉਹਨਾਂ ਦਾ ਚਾਅ ਜਾਂ ਜਨੂੰਨ ਨਹੀਂ ਸੀ। ਸਗੋਂ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਅਤੇ ਹਕੂਮਤ ਦੇ ਜਬਰ ਨੂੰ ਠੱਲ ਪਾਉਣ ਵਾਸਤੇ ਮਜਬੂਰੀ ਵੱਸ ਚੁੱਕਿਆ ਇਕ ਕਦਮ ਸੀ। ਜਿਸ ਨੂੰ ਅੱਜ ਦੇ ਜਾਲਮ ਹੁਕਮਰਾਨ ਸ਼ਾਇਦ ਗਲਤ ਨਜਰੀਏ ਨਾਲ ਦੇਖਦੇ ਹੋਣ। ਪਰ ਗੁਰੂ ਸਾਹਬਿ ਦੇ ਇਸ ਕਦਮ ਨੂੰ ਦੁਨੀਆ ਦਾ ਹਰ ਉਹ ਬਸ਼ਰ, ਜਿਹਡ਼ਾ ਕਿਸੇ ਦੇ ਮੌਲਕਿ ਅਧਿਕਾਰ ਦਾ ਕਦਰਵਾਨ ਹੈ, ਸਿਜਦਾ ਕਰਦਾ ਹੈ।

ਇਹ ਨਾਨਕਸ਼ਾਹੀ ਸੋਚ ਕੁਦਰਤ ਦੇ ਬਣਾਏ ਨਿਯਮਾਂ ਦੀ ਧਾਰਨੀ ਅਤੇ ਪਹਿਰੇਦਾਰ ਹੈ, ਇਸ ਨੂੰ ਕਿਸੇ ਜਾਤ ਜਾਂ ਧਰਮ ਨਾਲ ਨਫਰਤ ਨਹੀਂ ਹੈ। ਨਾਨਕਸ਼ਾਹੀ ਫਲਸਫਾ ਸਿਰਫ ਆਪਣੇ ਹੀ ਨਹੀਂ, ਸਗੋਂ ਕਿਸੇ ਦੀ ਧਰਮ ਜਾਂ ਮੌਲਿਕ ਅਧਿਕਾਰ ਵਿਚ ਦਖਲ ਅੰਦਾਜੀ ਸਹਿਣ ਨਹੀਂ ਕਰਦਾ। ਇਸ ਕਰਕੇ ਹੀ ਪੰਡਿਤ ਕਿਰਪਾ ਰਾਮ ਦੀ ਬੇਨਤੀ ਉੱਤੇ ਗੁਰੂ ਤੇਗ ਬਹਾਦਰ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਦਿੱਲੀ ਚਾਂਦਨੀ ਚੌਂਕ ਵਿਚ ਸੀਸ ਦਿੱਤਾ । ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਨਾ ਆਪ ਤਿਲਕ ਲਗਾਉਂਦੇ ਸਨ ਅਤੇ ਨਾ ਹੀ ਜਨੇਊ ਪਾਉਂਦੇ ਸਨ। ਇਸ ਧਰਮ ਕਰਮ ਕਰਕੇ ਹੀ ਗੁਰੂ ਸਾਹਿਬ ਨੂੰ ਤੇਗ ਬਹਾਦਰ ਧਰਮ ਦੀ ਚਾਦਰ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹਨਾਂ ਫਰਜਾਂ ਨੂੰ ਨਿਭਾਉਂਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਹੀ ਵਾਰ ਦਿੱਤਾ ਅਤੇ ਆਪਣੇ ਪੁੱਤਰਾਂ ਤੋਂ ਪਿਆਰੇ ਹਜਾਰਾਂ ਸਿੱਖਾਂ ਦਾ ਖੂਨ ਜਬਰ ਦੀ ਅੱਗ ਨੂੰ ਬੁਝਾਉਣ ਵਾਸਤੇ ਪਾ ਦਿੱਤਾ । ਪਰ ਹਕੂਮਤ ਦੀ ਨਜਰ ਵਿਚ ਆਲਮੀ ਪੈਗ਼ੰਬਰ ਗੁਰੂ ਗੋਬਿੰਦ ਸਿੰਘ ਬਾਗੀ ਸਨ।

ਜਾਲਮ ਨੇ ਆਪਣੀ ਸੋਚ ਨਾ ਬਦਲੀ, ਪਰ ਸਰੀਰ ਜਰੂਰ ਬਦਲਿਆ ਅਤੇ ਹੋਰ ਖੁੰਧਕ ਖਾਂਦਿਆ ਮੀਰ ਮੰਨੂੰ ਬਣਕੇ ਸਿੱਖਾਂ ਦੇ ਬੱਚਿਆਂ ਦੇ ਟੋਟੇ ਕਰਕੇ, ਮਾਵਾਂ ਦੇ ਗਲਾਂ ਵਿਚ ਹਾਰ ਪਾ ਦਿੱਤੇ । ਕਦੇ ਮੱਸੇ ਰੰਘਡ਼ ਦੇ ਰੂਪ ਵਿਚ ਹਕੂਮਤ ਦੇ ਨਸ਼ੇ ਵਿਚ ਅੰਨੇ ਹਾਕਮ ਨੇ, ਰੂਹਾਨੀ ਸਰੋਤ ਦਰਬਾਰ ਸਾਹਿਬ ਅਮ੍ਰਿਤਸਰ ਵਿਚ ਕੰਜਰੀਆਂ ਨਚਾਕੇ ਸ਼ਰਾਬਾਂ ਪੀਂਦਿਆਂ ਰੱਬੀ ਕਾਇਦੇ ਨੂੰ ਪਾਡ਼ਣ ਦਾ ਯਤਨ ਕੀਤਾ। ਪਰ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਉਸ ਹੰਕਾਰੀ ਦਾ ਸਿਰ ਕਲਮ ਕਰ ਦਿੱਤਾ । ਇਹ ਸੂਰਮੇ ਵੀ ਮੱਸੇ ਦੀ ਸੋਚ ਵਾਲੀ ਹਕੂਮਤ ਨੂੰ ਅੱਤਵਾਦੀ ਦਿਸਦੇ ਹੋਣਗੇ, ਪਰ ਇਹ ਸਤਵਾਦੀ ਹਨ। ਹਿੰਦ ਦੀਆਂ ਬਹੂ ਬੇਟੀਆਂ ਜਬਰੀ ਚੁੱਕ ਕੇ, ਜਾਬਰੀ ਬਸਰੇ ਦੇ ਬਜਾਰਾਂ ਵਿਚ ਟਕੇ ਟਕੇ ਬਦਲੇ ਨਲਾਮ ਕਰਨ ਵਾਲੇ, ਅਬਦਾਲੀ ਜਾਂ ਉਸ ਦੇ ਸਾਥੀਆਂ ਨੂੰ ਸਧੇ ਮੱਥੇ ਟੱਕਰਕੇ, ਅਬਲਾਵਾਂ ਨੂੰ ਛੁਡਵਾਕੇ ਘਰ ਪਹੁੰਚਾਉਣ ਵਾਲੇ, ਕਾਹਨੂੰਵਾਨ ਦੀਆਂ ਸ਼ੰਭਾਂ ਵਿਚ ਰਹਿਣ ਵਾਲੇ ਸੂਰਮੇਂ ਵੀ ਹਕੂਮਤ ਦੀ ਨਜਰ ਵਿਚ ਬਾਗੀ ਸਨ ਅਤੇ ਅੱਜ ਤੱਕ ਅਹਿਸਾਨ ਫਰਾਮੋਸ਼ ਪੀਡ਼ਤਾਂ ਦੀ ਸੰਤਾਨ ਵੀ ਉਹਨਾਂ ਦੇ ਇਸ ਕਾਰਜ ਉੱਤੇ ਸਿੱਖਾਂ ਦੇ ਬਾਰਾਂ ਵੱਜ ਗਏ ਕਟਾਕਸ਼ ਕਸਦੇ ਸ਼ਰਮ ਨਹੀਂ ਮਹਿਸੂਸ ਕਰਦੇ। ਪਰ ਉਹਨਾਂ ਸਿੰਘ ਸੂਰਮਿਆਂ ਨੇ ਧਰਮ ਪਾਲਿਆ ਸੀ। ਉਹਨਾਂ ਨੇ ਮਨੁੱਖੀ ਹੱਕ ਬਚਾਏ ਸਨ। ਉਹਨਾਂ ਨੇ ਜਬਰ ਦਾ ਮੁਕਬਲਾ ਕੀਤਾ ਸੀ।

ਮੁਗਲਈ ਗੁਲਾਮੀ ਲੱਥੀ ਤਾਂ ਅੰਗਰੇਜ਼ੀ ਗੁਲਾਮੀ ਗਲ ਆ ਪਈ। ਮਨੁੱਖੀ ਅਧਿਕਾਰ ਕੁਚਲੇ ਗਏ। ਜਦੋਂ ਹੱਕ ਮੰਗਣ ਵਾਲੇ ਜਿਲਿਆ ਵਾਲੇ ਬਾਗ ਵਿਚ ਇੱਕਠੇ ਹੋਏ ਤਾਂ ਜਾਲਮ ਹਾਕਮ ਨੇ ਹੱਕ ਦੇਣ ਦੀ ਥਾਂ ਗੋਲੀਆਂ ਮਾਰੀਆਂ। ਇਹ ਸਭ ਕੁਝ ਵੇਖਕੇ ਸ. ਊਧਮ ਸਿੰਘ ਨੇ ਪੁਰਖਿਆ ਦੇ ਇਤਿਹਾਸ ਵਿਚੋਂ ਨਾਨਕਸ਼ਾਹੀ ਗੁਡ਼ਤੀ ਲੈਂਦਿਆਂ , ਉਹਨਾਂ ਪੂਰਨਿਆਂ ਉੱਤੇ ਚੱਲਦਿਆਂ , ਹੱਕ ਮੰਗਦੇ ਨਹਿੱਥੇ ਲੋਕਾਂ ਉੱਤੇ ਗੋਲੀਆਂ ਚਲਾਉਣ ਦੇ, ਹੁਕਮ ਦੇਣ ਵਾਲੇ ਜਰਨਲ ਅਡਵਾਇਰ ਨੂੰ ਸਮੁੰਦਰ ਟੱਪਕੇ, ਉਸ ਦੀ ਜਨਮ ਭੂੰਮੀ ਉੱਤੇ ਜਾ ਕੇ ਮਾਰ ਮੁਕਾਇਆ। ਜਬਰ ਕਰਨ ਵਾਲੇ ਅੰਗਰੇਜ ਦੀ ਨਜਰ ਵਿਚ ਊਧਮ ਸਿੰਘ ਬਾਗੀ ਸੀ, ਫਾਂਸੀ ਉੱਤੇ ਲਟਕਾ ਦਿੱਤਾ ਗਿਆ । ਪਰ ਅਸੀਂ ਉਸ ਊਧਮ ਸਿੰਘ ਨੂੰ ਕੌਮੀਂ ਸ਼ਹੀਦ ਵਜੋਂ ਹਰ ਸਾਲ ਯਾਦ ਕਰਦੇ ਹਾਂ। ਅਜਾਦੀ ਤੋਂ ਪਹਿਲਾਂ ਸ਼ਹੀਦ ਸ. ਊਧਮ ਸਿੰਘ ਦੀ ਕੌਮ, ਜਿਸ ਵਿਚ ਮੇਰਾ ਵੀ ਜਨਮ ਹੋਇਆ ਹੈ, ਉਸ ਨਾਲ ਕੁਝ ਵਾਅਦੇ ਉਹਨਾਂ ਲੋਕਾਂ ਨੇ ਕੀਤੇ ਸਨ, ਜਿਹਨਾਂ ਨੇ ਅਜਾਦ ਭਾਰਤ ਦਾ ਰਾਜਭਾਗ ਸੰਭਾਲਣਾ ਸੀ। ਉਹਨਾਂ ਕਿਹਾ ਸੀ ਕਿ ਉੱਤਰ ਭਾਰਤ ਵਿਚ ਸਿੱਖਾਂ ਨੂੰ ਅਜਾਦ ਖਿੱਤਾ ਦਿੱਤਾ ਜਾਵੇਗਾ, ਪਰ ਦਿੱਲੀ ਤਖਤ ਦਾ ਰਾਜ ਭਾਗ ਸੰਭਾਲਦਿਆਂ ਉਹਨਾਂ ਹੁਕਮਰਾਨਾਂ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਅਤੇ ਸ਼ਹੀਦ ਊਧਮ ਸਿੰਘ ਦੀ ਕੌਮ ਨੂੰ ਜਰਾਇਮ ਪੇਸ਼ ਕਰਾਰ ਦੇ ਦਿੱਤਾ ਗਿਆ । ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਦੀ ਪਹਿਚਾਣ ਨੂੰ ਖਤਮ ਕਰਨ ਵਾਸਤੇ ਸਾਨੂੰ ਸੰਵਿਧਾਨ ਦੀ ਧਾਰਾ ਪੱਚੀ ਬੀ ਅਧੀਨ ਹਿੰਦੂ ਸਿੱਖ ਲਿਖ ਦਿੱਤਾ । ਆਪਣੀ ਪਹਿਚਾਣ , ਆਪਣੀ ਬੋਲੀ, ਆਪਣੇ ਸੂਬੇ ਦਾ ਪਾਣੀ ਅਤੇ ਹੋਰ ਹੱਕ ਬਚਾਉਣ ਵਾਸਤੇ, ਮੇਰੇ ਬਜ਼ੁਰਗਾਂ ਨੂੰ ਫਿਰ ਸੰਘਰਸ਼ ਦੇ ਰਾਹ ਤੁਰਨ ਤੋਂ ਬਿਨਾਂ ਕੋਈ ਚਾਰਾ ਹੀ ਨਾ ਰਿਹਾ , ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਜੰਗ ਲਡ਼ਨ ਤੋਂ ਬਿਨਾਂ ਕੋਈ ਹੀਲਾ ਨਹੀਂ ਬਚਿਆ । ਮੇਰੇ ਵੱਡਿਆਂ ਨੇ ਲੋਕ ਤੰਤਰ ਕਦਰਾਂ ਕੀਮਤਾਂ ਨੂੰ ਪਛਾਣਦਿਆਂ ਸ਼ਾਂਤਮਈ ਸੰਘਰਸ਼ ਨੂੰ ਤਰਜੀਹ ਦਿੱਤੀ । ਹਕੂਮਤ ਨੇ ਡਾਂਗਾਂ, ਗੋਲੀਆਂ, ਜੇਲਾਂ ਉਵੇਂ ਹੀ ਸਾਡੇ ਪੱਲੇ ਪਾਈਆਂ, ਜਿਵੇ ਹੱਕ ਮੰਗਣ ਉੱਤੇ ਅੰਗਰੇਜ ਨੇ ਜਲਆਿਂਵਾਲੇ ਬਾਗ ਵਿਚ ਕੀਤਾ ਸੀ। ਪਰ ਸੰਘਰਸ਼ ਸ਼ਾਂਤਮਈ ਅਤੇ ਲੋਕ ਹਿੱਤਾਂ ਵਿਚ ਸੀ ਅਤੇ ਅਸੀਂ ਆਪਣੇ ਵਾਸਤੇ ਨਹੀਂ ਪੂਰੇ ਭਾਰਤ ਵਿਚ ਸਭ ਬੋਲੀਆਂ, ਜਾਤੀਆਂ ਜਾਂ ਧਰਮਾਂ ਦੇ ਸਤਿਕਾਰ ਮਾਣ ਨੂੰ ਸੰਵਿਧਾਨਿਕ ਦਰਜਾ ਦਵਾਉਣ ਲਈ, ਵੱਧ ਅਧਿਕਾਰਾਂ ਦਾ ਮਤਾ ਲੈਕੇ ਮੈਦਾਨ ਵਿਚ ਆਏ ਸੀ, ਲੇਕਿਨ ਬਦਕਸਿਮਤੀ ਨਾਲ ਅਸੀਂ ਉਸ ਮਤੇ ਦਾ ਨਾਮ ਮਤਾ ਅਨੰਦਪੁਰ ਸਾਹਿਬ ਦੋ ਰੱਖ ਲਿਆ । ਭਾਰਤੀ ਹਾਕਮਾਂ ਨੇ ਸਾਡੀ ਮਾਨਸਕਿਤਾ ਨੂੰ ਸਮਝਣ ਦੀ ਥਾਂ ਮੁਗਲਈ ਅਤੇ ਅੰਗਰੇਜ਼ੀ ਮਾਪਦੰਡ ਅਪਣਾਉਂਦਿਆਂ , ਪਹਿਲਾਂ ਤਾਂ ਸਾਨੂੰ ਰੱਜ ਕੇ ਕੁੱਟਿਆ ,ਫਿਰ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਗਾਵਤ ਆਖ ਕੇ ਬਦਨਾਮ ਕੀਤਾ। ਜਦੋਂ ਜੇਲਾਂ ਵੀ ਸਾਨੂੰ ਸੰਭਾਲ ਨਾ ਸਕੀਆਂ ਤਾਂ ਦਰਬਾਰ ਸਾਹਬਿ ਉੱਤੇ ਫੌਜੀ ਹਮਲਾ ਕਰ ਦਿੱਤਾ । ਜਿਸ ਨੇ ਸਭ ਪੁਰਾਣੇ ਜਖਮ ਵੀ ਉਧੇੜ ਦਿੱਤੇ ।

ਹਕੂਮਤ ਨੇ ਫਿਰ ਉਸ ਤਰ੍ਹਾਂ ਹੀ ਸਾਨੂੰ ਪਹਿਚਾਣਨ ਵਿਚ ਗਲਤੀ ਕੀਤੀ ਜਿਵੇਂ ਮੁਗਲ ਅਤੇ ਅੰਗਰੇਜ ਕਰਦੇ ਸਨ। ਸਾਨੂੰ ਕੁੱਤੇ ਦੀ ਨਸਲ ਵਿਚੋਂ ਸਮਝਆਿ ਗਿਆ । ਪਰ ਸਾਨੂੰ ਗੁਰੂ ਨੇ ਸਿੰਘ ਭਾਵ ਸ਼ੇਰ ਦਾ ਦਰਜਾ ਦਿੱਤਾ ਹੈ। ਕੁੱਤੇ ਨੂੰ ਕੋਈ ਸੋਟੀ ਮਾਰੇ ਜਾਂ ਕਿਸੇ ਹੋਰ ਹਥਆਿਰ ਨਾਲ ਹਮਲਾ ਕਰੇ ਤਾਂ ਕੁੱਤਾ ਸੋਟੀ ਜਾਂ ਹਥਆਿਰ ਉੱਤੇ ਜਵਾਬੀ ਹਮਲਾ ਕਰਦਾ ਹੈ। ਪਰ ਸ਼ੇਰ ਉੱਤੇ ਜਦੋਂ ਕੋਈ ਤਲਵਾਰ ਦਾ ਵਾਰ ਕਰੇ ਤਾਂ ਸ਼ੇਰ ਤਲਵਾਰ ਉੱਤੇ ਹਮਲਾ ਨਹੀਂ ਕਰਦਾ, ਸਗੋਂ ਤਲਵਾਰ ਚਲਾਉਣ ਵਾਲੇ ਦੇ ਸਿਰ ਉੱਤੇ ਵਾਰ ਕਰਦਾ ਹੈ। ਇਸ ਸਿਧਾਂਤ ਅਨੁਸਾਰ ਹੀ ਦਰਬਾਰ ਸਾਹਬਿ ਦੇ ਫੌਜੀ ਹਮਲੇ ਤੋਂ ਬਾਅਦ ਭਾਰਤ ਦੀ ਹੁਕਮਰਾਨ ਇੰਦਰਾ ਗਾਂਧੀ ਉੱਤੇ ਹਮਲਾ ਹੋਇਆ ਸੀ। ਜਰਨਲ ਵੈਦਿਆ ਦਾ ਕਤਲ ਵੀ ਇਸ ਸੰਦਰਭ ਦਾ ਹਿੱਸਾ ਸੀ। ਕੇਵਲ ਸਿੱਖ ਨਹੀਂ ਹਰ ਜਾਗ੍ਰਤਿ ਕੌਮ ਅਜਿਹਾ ਕਰਦੀ ਹੈ। ਨੱਥੂ ਰਾਮ ਗੋਡਸੇ ਨੇ ਵੀ ਅਜਿਹਾ ਕੀਤਾ। ਇਕ ਤਾਮਿਲ ਔਰਤ ਨੇ ਆਪਣੀਆਂ ਭਾਵਨਾਵਾਂ ਅਨੁਸਾਰ ਭਾਰਤ ਦੇ ਹੁਕਮਰਾਨ ਰਜੀਵ ਗਾਂਧੀ ਨੂੰ ਮਨੁੱਖੀ ਬੰਬ ਬਣ ਕੇ ਉਡਾ ਦਿੱਤਾ ਸੀ।

ਹਕੂਮਤ ਦੇ ਨਸ਼ੇ ਵਿਚ ਗਲਤਾਨ ਲੋਕ ਗਲਤੀ ਸੁਧਾਰਨ ਦੀ ਥਾਂ ਗਲਤੀ ਦਰ ਗਲਤੀ ਕਰਦੇ ਹਨ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਕੁਝ ਹਿੰਦੁਸਤਾਨ ਦੀ ਰਾਜਧਾਨੀ ਜਾਂ ਹੋਰ ਵੱਡੇ ਸ਼ਹਿਰਾਂ ਵਿਚ ਸਿੱਖਾਂ ਨਾਲ ਵਾਪਰਆਿ, ਅਜਿਹਾ ਲੋਕ ਤੰਤਰ ਦੇ ਇਤਹਾਸ ਵਿਚ ਕਦੇ ਨਹੀਂ ਹੋਇਆ। ਹਜਾਰਾਂ ਬੇਗੁਨਾਹ ਸਿੱਖ ਮਾਰ ਦਿੱਤੇ , ਇੱਜਤਾਂ ਸ਼ਰੇ ਬਜਾਰ ਲੁੱਟੀਆਂ ਗਈਆਂ, ਪਰ ਹਾਲੇ ਤੱਕ ਸਰਕਾਰੀ ਜਾਂ ਅਦਾਲਤੀ ਇਨਸਾਫ ਵੀ ਨਹੀਂ ਮਿਲਿਆ ਅਤੇ ਉਜਾਡ਼ੇ ਗਏ ਲੋਕਾਂ ਦਾ ਵਸੇਬਾ ਨਹੀਂ ਹੋਇਆ। ਸਗੋ ਇਸ ਨਸਲਕੁਸ਼ੀ ਨੂੰ ਦੰਗੇ ਆਖਿਆ ਜਾ ਰਿਹਾ ਹੈ। ਅਜਿਹੀਆਂ ਬੇਇਨਸਾਫੀਆਂ ਖਿਲਾਫ ਉਹਨਾਂ ਲੋਕਾਂ ਦੇ ਜਜਬਾਤ ਸੁਲਗਣੇ ਕੁਦਰਤੀ ਹਨ, ਜਿਹਡ਼ੇ ਕਿਸੇ ਦੇ ਜਜਬਾਤਾਂ ਬਦਲੇ ਚਾਂਦਨੀ ਚੌਕ ਵਿਚ ਸਿਰ ਕਟਵਾਉਣ, ਦੇਗ ਵਿਚ ਉਬਲਣ ਅਤੇ ਆਰਿਆ ਨਾਲ ਤਨ ਚਡ਼ਾਉਣ ਦਾ ਹੁਨਰ ਬਾ ਖ਼ੂਬੀ ਜਾਣਦੇ ਹੋਣ। ਇਸ ਹਸ਼ਰ ਤੱਕ ਪੁੱਜ ਜਾਣ ਉੱਤੇ ਪੰਜਾਬ ਦਾ ਨੌਜਵਾਨ ਖੂਨ ਭਲਾ ਬਿਨਾਂ ਉਬਲੇ ਕਿਵੇਂ ਰਹਿ ਸਕਦਾ ਸੀ। ਭਾਰਤੀ ਹਕੂਮਤ ਨੇ ਇਸ ਜਜਬਾਤਾਂ ਦੀ ਅੱਗ ਉੱਤੇ ਉਬਲ ਰਹੇ ਖੂਨ ਨੂੰ ਠੰਡਾ ਛਿੱਟਾ ਮਾਰਨ ਦੀ ਥਾਂ ਤਸ਼ੱਦਦ ਦਾ ਤੇਲ ਪਾਉਣਾ ਆਰੰਭ ਕੀਤਾ। ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਜਬਰ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਗਿਆ । ਇੱਕ ਤੋਂ ਇੱਕ ਬੁੱਚਡ਼ ਅਫਸਰ ਲੱਭਕੇ ਪੰਜਾਬ ਦਾ ਪੁਲਸਿ ਮੁਖੀ ਬਣਾਇਆ ਗਿਆ । ਨੀਮ ਫੌਜੀ ਦਸਤਿਆਂ ਨੂੰ ਖੁੱਲ ਦਿੱਤੀ ਗਈ ਕ ਕਿਸੇ ਵੀ ਬੇਗੁਨਾਹ ਸਿੱਖ ਨੌਜਵਾਨ ਉੱਤੇ ਤਸ਼ੱਦਦ ਕੀਤਾ ਜਾਵੇ ਅਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਵੇ।

ਇਹ ਸਿਲਸਿਲਾ 1987 ਤੋਂ 1992 ਤੱਕ ਬੇਖੌਫ ਚੱਲਿਆ ਪਰ ਅਚਾਨਕ ਹਿੰਦੋਸਤਾਨੀ ਹੁਕਮਰਾਨਾਂ ਨੂੰ ਖਿਆਲ ਆਇਆ ਕਿ ਸਭ ਕੁਝ ਰਾਸ਼ਟਰਪਤੀ ਰਾਜ ਅਧੀਨ ਕੀਤਾ ਜਾ ਰਿਹਾ ਹੈ। ਜਿਸਦੀ ਸਿੱਧੀ ਜਿੰਮੇਵਾਰੀ ਹਿੰਦੋਸਤਾਨੀ ਸਰਕਾਰ ਦੇ ਸਿਰ ਆਵੇਗੀ ਅਤੇ ਕਦੇ ਵੀ ਯੂ.ਐਨ.ਓ. ਵਿੱਚ ਜਾਂ ਕਿਤੇ ਹੋਰ ਕੌਮਾਂਤਰੀ ਪੱਧਰ ਉੱਤੇ ਜਵਾਬਦੇਹ ਹੋਣਾ ਪੈ ਸਕਦਾ ਹੈ। ਇਸ ਕਰਕੇ 1992 ਵਿਚ ਨੀਤੀ ਨੂੰ ਬਦਲਦਿਆਂ , ਸੰਗੀਨਾਂ ਦੀ ਛਾਂ ਹੇਠ ਚੋਣ ਕਰਵਾਕੇ, ਸਿਰਫ ਛੇ ਫ਼ੀਸਦੀ ਵੋਟਾਂ ਰਾਹੀਂ ਬੇਅੰਤ ਸਿੰਹੁ ਨੂੰ ਮੁੱਖ ਮੰਤਰੀ ਬਣਾ ਕੇ, ਲੋਕਤੰਤਰ ਦਾ ਬੁਰਕਾ ਪਾਇਆ ਗਿਆ । ਪੰਜਾਬ ਦਾ ਪੁਲਿਸ ਮੁੱਖੀ ਵੀ ਇੱਕ ਬਡ਼ੇ ਬਦਨਾਮ ਅਤੇ ਬੁੱਚਡ਼ ਪੁਲਸੀਏ ਕੇ.ਪੀ.ਐਸ. ਗਿੱਲ ਨੂੰ ਲਗਾਇਆ ਗਿਆ । ਇਸ ਨਾਲ ਭਾਰਤ ਸਰਕਾਰ ਦੇ ਸਿਰੋਂ ਜਿੰਮੇਵਾਰੀ ਵੀ ਲੱਥ ਗਈ ਅਤੇ ਦੋ ਪੱਗਾਂ ਵਾਲੇ, ਇੱਕ ਸਾਸ਼ਕ ਬੇਅੰਤ ਸਿੰਹੁ ਅਤੇ ਦੂਜਾ ਪ੍ਰਸਾਸ਼ਕ ਕੇ.ਪੀ. ਐੱਸ ਗਿੱਲ , ਨੂੰ ਸਿੱਖਾਂ ਦੇ ਬੇਗੁਨਾਹ ਬੱਚਿਆਂ ਨੂੰ ਮਾਰਨ ਦਾ ਠੇਕਾ ਦੇ ਦਿੱਤਾ ਤਾਂ ਕਿ ਇਤਿਹਾਸ ਕਲੰਕਤ ਹੋ ਜਾਵੇ ਕਿ ਸਿੱਖਾਂ ਨੂੰ ਮਾਰਨ ਵਾਲੇ ਸਿੱਖ ਹੀ ਸਨ।

ਇਹ ਸਭ ਹਲਾਤ ਸਨ, ਜਹਿਨਾਂ ਨੇ ਸਾਡੀਆਂ ਭੋਲੀਆਂ ਜੰਿਦਗੀਆਂ ਵਚਿ ਭੁਚਾਲ ਲਆਿ ਦੱਿਤਾ। ਸਾਨੂੰ ਇਸ ਗੱਲ ਉੱਤੇ ਰੋਸ ਆਇਆ ਕ ਿਜਸਿ ਭਾਰਤ ਦੀ ਅਜਾਦੀ ਵਾਸਤੇ ਫਾਂਸੀ ਦੇ ਰੱਸੇ ਗਲ ਪਾਉਣ ਵਾਲਆਿਂ ਵਚੋਂ, ਮੇਰੀ ਕੌਮ ਦੇ ਵਾਰਸ 121 ਵਿਚੋਂ 93 ਸਨ। ਕੁੱਲ ਕੁਰਬਾਨੀਆਂ ਵਚਿ ਮੇਰੇ ਬਜ਼ੁਰਗਾਂ ਦਾ ਹੱਿਸਾ ਪਚਾਸੀ ਫ਼ੀਸਦੀ ਹੈ। ਹਿੰਦੋਸਤਾਨ ਨਾਲ ਕਸਿਮਤ ਜੋਡ਼ਨ ਵਾਸਤੇ ਰਾਜਆਿਂ ਵਰਗੇ ਕਲੇ ਅਤੇ ਸਰਦਾਰੀਆਂ ਨੂੰ ਲੱਤ ਮਾਰਕੇ, ਪਾਕਸਿਤਾਨ ਛੱਡਕੇ ਆਉਣ ਵਾਲੇ, ਮੇਰੇ ਹੀ ਮਾਪੇ ਸਨ ਅਤੇ ਅਜਾਦੀ ਤੋਂ ਬਾਅਦ ਲਗਾਤਾਰ ਹੱਕਾਂ ਦੀ ਮੰਗ ਕਰਦੇ, ਤਸ਼ੱਦਦ ਸਹਣਿ ਵਾਲੇ ਮੇਰੇ ਹੀ ਕੁਨਬੇ ਦੇ ਲੋਕ ਹਨ। ਪਰ ਹੁਣ ਹਕੂਮਤ ਨੇ ਸਾਡੇ ਆਪਣਆਿਂ ਵਚੋਂ ਮੋਹਰੇ ਲੱਭਕੇ, ਸਾਡੀ ਕੌਮ ਦੀ ਜਵਾਨੀ ਦੀਆਂ ਜਡ਼ਾਂ ਵੱਢਣ ਵਾਸਤੇ, ਆਪਣੀ ਜ਼ੁਲਮੀ ਕੁਹਾਡ਼ੀ ਵਚਿ ਦਸਤਾ ਵੀ ਸਾਡੇ ਆਪਣਆਿਂ ਦਾ ਪਾ ਲਆਿ ਹੈ। ਇਹ ਸਭ ਆਤਮਾ ਦਾ ਬੋਝ ਬਣ ਗਆਿ ਸੀ। ਆਪਣਾ ਆਮੀਰ ਵਰਿਸਾ, ਅਣਮੁੱਲਾ ਇਤਹਾਸ, ਵੱਡਆਿਂ ਦੇ ਕੀਤੇ ਧਰਮ ਕਾਰਜ, ਮਾਰਗ ਦਰਸ਼ਨ ਬਣ ਗਏ ਅਤੇ ਜ਼ੁਲਮ ਦੇ ਅੰਤ ਦਾ ਫੈਸਲਾ ਕਰ ਲਆਿ।

ਸਾਡੀ ਕਸੇ ਨਾਲ ਧਰਮ ਕਰਕੇ ਜਾਂ ਜਾਤ ਕਰਕੇ ਕੋਈ ਨੱਿਜੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਅੱਜ ਹੈ। ਰਾਜ ਵੀ ਕਸੇ ਕਰਨਾ ਹੀ ਹੈ, ਜਸਿ ਨੂੰ ਲੋਕ ਫਤਵਾ ਦੇ ਦੇਣ, ਪਰ ਜਦੋਂ ਰਾਜੇ ਸ਼ੀਂਹ, ਮੁਕੱਦਮ ਕੁੱਤੇ ਅਤੇ ਕਾਜੀ ਰਸ਼ਿਵਤੀ ਹੋ ਜਾਣ, ਅਦਾਲਤੀ ਨਆਿਂ ਗੋਡੇ ਟੇਕ ਦੇਵੇ, ਜੱਜ ਇਕ ਪੁਲਸਿ ਅਫਸਰ ਦੇ ਆਖੇ ਫੈਸਲੇ ਬਦਲਣ ਲੱਗ ਪੈਣ, ਵਰਦੀਧਾਰੀ ਕਾਤਲ ਬੇਗੁਨਾਹ ਬੱਚਆਿਂ ਨੂੰ ਦਨਿ ਦਹਾਡ਼ੇ ਕਤਲ ਕਰਨ ਅਤੇ ਪੰਜਾਬ ਦੀ ਰਾਜਗੱਦੀ ਉੱਤੇ ਬੈਠਾ ਇਨਸਾਨ ਅੱਖਾਂ ਬੰਦ ਕਰਕੇ ਹੀ ਨਾ ਬੈਠੇ ਸਗੋਂ ਬੇਗੁਨਾਹ ਸੱਿਖ ਬੱਚਆਿਂ ਦੇ ਕਤਲਾਂ ਨੂੰ ਜਾਇਜ ਠਹਰਾਵੇ ਅਤੇ ਕਾਤਲਾਂ ਨੂੰ ਤਰੱਕੀਆਂ ਤੇ ਰਾਸ਼ਟਰਪਤੀ ਐਵਾਰਡ ਦਵਾਉਣ ਦੀਆਂ ਸਫਾਰਸ਼ਾਂ ਕਰੇ ਤਾਂ ਫਰਿ ਗੁਰੂ ਗੋਬੰਿਦ ਸੰਿਘ ਜੀ ਦੇ ਪਰਵਾਰ ਵਚਿ ਪੈਦਾ ਹੋਇਆ ਇਕ ਸੱਿਖ ਕੰਿਨਾ ਚਰਿ ਸਬਰ ਕਰ ਸਕਦਾ ਹੈ। ਉਸ ਨੂੰ ਗੁਰੂ ਗੋਬੰਿਦ ਸੰਿਘ ਜੀ ਦਾ ਬਚਨ ਰੋਸ਼ਨੀ ਦੰਿਦਾ ਹੈ ਕ ੋਚੁੰ ਕਰ ਅਜੁ ਹਮਾਂ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤੋ, ਇਹ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਤਾਂ ਕਿਰਪਾਨ ਉਠਾਉਣਾ ਜਾਇਜa ਹੈ। ਇਸ ਸਧਾਂਤ ਨੇ ਸਾਨੂੰ ਇਸ ਰਸਤੇ ਵੱਲ ਤੁਰਨ ਦੀ ਦਲੇਰੀ ਦੱਿਤੀ, ਜੋ ਕਸੇ ਸਮੇਂ ਭਾਈ ਸੁੱਖਾ ਸੰਿਘ, ਭਾਈ ਮਹਤਾਬ ਸੰਿਘ, ਸ਼ਹੀਦ ਸ।ਊਧਮ ਸੰਿਘ, ਸ਼ਹੀਦ ਭਾਈ ਬੇਅੰਤ ਸੰਿਘ, ਸਤਵੰਤ ਸੰਿਘ, ਕੇਹਰ ਸੰਿਘ ਅਤੇ ਭਾਈ ਸੁੱਖਾ ਜੰਿਦਾ ਵਚਿ ਪੈਦਾ ਹੋਈ ਸੀ। ਇਹ ਕਦਮ ਚੁੱਕਦਆਿਂ ਸਾਨੂੰ ਇਹ ਪ੍ਰਵਾਹ ਨਹੀਂ ਸੀ ਅਤੇ ਨਾ ਹੀ ਅੱਜ ਹੈ ਕ ਿਹਕੂਮਤ ਜਾਂ ਹਕੂਮਤ ਦੇ ਗੁਲਾਮ ਜੱਜ ਜਾਂ ਵਕਾਊ ਮੀਡੀਆ ਸਾਨੂੰ ਨਾਇਕ ਜਾਂ ਖਲਨਾਇਕ ਉਪਾਧੀ ਦੇਵੇ। ਸਾਡੇ ਸਾਹਮਣੇ ਇੱਕ ਮਸ਼ਿਨ ਸੀ ਕ ਿਸਖਾਂ ਉੱਤੇ ਹੋ ਰਹੇ ਜ਼ੁਲਮ ਨੂੰ ਠੱਲਆਿ ਜਾਵੇ। ਅਸੀਂ ਜੋ ਕੀਤਾ ਇਤਹਾਸ ਨੂੰ ਅੱਗੇ ਤੋਰਆਿ ਹੈ। ਅਸੀਂ ਪੁਰਾਤਨ ਅਤੇ ਮੌਜੂਦਾ ਸ਼ਹੀਦਾਂ ਦੀ ਸੋਚ ਨੂੰ ਸਮਝਆਿ ਅਤੇ ਪਹਰਾ ਦੱਿਤਾ ਹੈ। ਪਰ ਫਰਿ ਵੀ ਇਹ ਸਪਸ਼ਟ ਕਰਨਾ ਮੇਰੀ ਨੈਤਕਿ ਜੰਿਮੇਵਾਰੀ ਹੈ ਕ ਿਸੱਿਖ ਕਸੇ ਦੀ ਮੌਤ ਵਚੋਂ ਜੰਿਦਗੀ ਨਹੀਂ ਲਭਦਾ। ਸੱਿਖ ਨੂੰ ਗੁਰੂ ਨੇ ਸਰਬੱਤ ਦੇ ਭਲੇ ਦਾ ਆਦੇਸ਼ ਦੱਿਤਾ ਹੈ। ਅਸੀਂ ਭਾਈ ਘਨਈਆ ਜੀ ਦੇ ਰੂਪ ਵਚਿ ਦੁਸ਼ਮਣ ਨੂੰ ਪਾਣੀ ਪਆਿਉਣ ਅਤੇ ਮਲਮ ਪੱਟੀ ਕਰਨ ਦੀ ਜਾਚ ਵੀ ਰੱਖਦੇ ਹਾਂ, ਪਰ ਨਾਲ ਨਾਲ ਵਜੀਦਾ ਖਾਨ, ਮੱਸਾ ਰੰਘਡ਼, ਜਰਨੈਲ ਅਡਵਾਇਰ, ਇੰਦਰਾ ਗਾਂਧੀ, ਜਰਨੈਲ ਵੈਦਆਿ ਅਤੇ ਬੇਅੰਤ ਸਿੰਹੁ ਵਰਗੇ ਬੁੱਚਡ਼ਾਂ ਨੂੰ ਸਜਾ ਦੇਣਾ ਵੀ ਜਾਣਦੇ ਹਾਂ। ਅਸੀਂ ਜੋ ਕੀਤਾ ਇਤਹਾਸ ਤੋਂ ਪ੍ਰੇਰਨਾ ਲੈ ਕੇ, ਜਬਰ ਦੇ ਕਾਲੇ ਪੰਨੇ ਸਾਹਮਣੇ ਮੁਡ਼ ਤੋਂ ਇੱਕ ਸੁਨਹਰੀ ਅਧਆਿਏ ਲਖਿ ਕੇ ਆਪਣੇ ਫਰਜ ਨਭਾਏ ਹਨ। ਸਾਨੂੰ ਕੋਈ ਇੱਛਾ ਜਾਂ ਉਮੀਦ ਨਹੀਂ ਹੈ ਕ ਿਕੋਈ ਹੁਕਮਰਾਨ ਜਾਂ ਅਦਾਲਤ ਸਾਨੂੰ ਮਾਫੀ ਦੇਵੇ ਕਉਿਂਕ ਿਸ।ਊਧਮ ਸੰਿਘ, ਭਾਈ ਸਤਵੰਤ ਸੰਿਘ, ਭਾਈ ਸੁੱਖਾ ਜੰਿਦਾ ਨੂੰ ਹਕੂਮਤ ਨੇ ਕਾਨੂੰਨ ਦੀ ਦੁਰਵਰਤੋਂ ਕਰਕੇ ਫਾਂਸੀਆਂ ਉੱਤੇ ਇਸ ਲਈ ਟੰਗਆਿ ਕ ਿਉਹ ਖਲਨਾਇਕ ਸਾਬਤ ਹੋਣਗੇ। ਪਰ ਉਹ ਇਤਹਾਸ ਦੇ ਨਾਇਕ ਹਨ। ਸਾਡੇ ਵਲੋਂ ਕੀਤੀ ਸੇਵਾ ਦਾ ਫੈਸਲਾ ਸਾਡੀ ਕੌਮ ਜਾਂ ਇਤਹਾਸ ਲਖੇਗਾ ਸਾਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਨਹੀਂ ਹੈ।

ਸaਹੀਦ ਭਾਈ ਦਿਲਾਵਰ ਸਿੰਘ ਜਿaੰਦਾਬਾਦ
ਖਾਲਿਸਤਾਨ ਜਿੰਦਾਬਾਦ
25 ਜਨਵਰੀ 2018

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।

ਗੁਰੂ ਪੰਥ ਦਾ ਦਾਸ
ਜਗਤਾਰ ਸਿੰਘ ਤਾਰਾ ਡੇਕਵਾਲਾ
20 ਚੱਕੀਆਂ, ਮਾਡਲ ਜੇਲ ਬੁੜੈਲ
ਚੰਡੀਗੜ

#ਸਰਬਜੀਤ ਸਿੰਘ ਘੁਮਾਣ

Show More

Leave a Comment

Close
Close