ਬਲਾਤਕਾਰ ਦੇ ਮਾਮਲਿਆਂ ਤੋਂ ਬਾਅਦ ਫਿਰ ਯਾਦ ਆ ਰਹੇ ‘ਸੰਤ ਭਿੰਡਰਾਂਵਾਲੇ’

ਹਿੰਦੁਸਤਾਨ ਦੀ ਧਰਤੀ ਤੇ ਨਿੱਤ ਹੁੰਦੇ ਬਲਾਤਕਾਰ ਇਸਦੇ ਮੱਥੇ ਤੇ ਲੱਗੇ ਕਲੰਕ ਨੂੰ ਦਿਨੋ-ਦਿਨ ਹੋਰ ਵੱਡਾ ਕਰੀ ਜਾ ਰਹੇ ਹਨ। ਜੰਮਦੀਆਂ ਬੱਚੀਆਂ ਨਾਲ ਹੁੰਦੇ ਬਲਾਤਕਾਰ ਜਿਥੇ ਸਮਾਜ ਦੀ ਨਿੱਘਰਦੀ ਹਾਲਤ ਨੂੰ ਬਿਆਨ ਕਰਦੇ ਹਨ ਉਥੇ ਸੱਭਿਅਕ ਤੇ ਅਗਾਂਹਵਧੂ ਕਹਾਉਂਦੇ ਇਸ ਸਮਾਜ ਨੂੰ ਸ਼ਰਮਸਾਰ ਵੀ ਕਰ ਰਹੇ ਹਨ। ਇਹ ਘਟਨਾਵਾਂ ਹੁਣ ਕਦੇ ਕਦੇ ਨਹੀਂ ਸਗੋਂ ਹਰ ਰੋਜ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ।

ਕਠੂਆ ਵਿਚ ਪਿਛਲੇ ਦਿਨੀ ਹਿੰਦੂ ਅੱਤਵਾਦੀਆਂ ਵਲੋਂ 8 ਸਾਲਾ ਬੱਚੀ ਨਾਲ ਮੰਦਿਰ ਵਿਚ ਕੀਤੇ ਬਲਾਤਕਾਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਨਾਲ ਲੋਕਾਂ ਵਿਚ ਰੋਹ ਉੱਠ ਰਿਹਾ ਹੈ ਤੇ ਲੋਕਾਂ ਵਲੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਉੱਠ ਰਹੀ ਹੈ। ਇਸ ਮਾਮਲੇ ਤੇ ਨਿੱਤ ਧਰਨੇ ਮੁਜ਼ਾਹਰੇ ਹੋ ਰਹੇ ਹਨ ਤੇ ਫ਼ਿਲਮੀ ਕਲਾਕਾਰ ਵੀ ਇਸ ਮਾਮਲੇ ਚ ਬੱਚੀ ਦੇ ਹੱਕ ਚ ਖੜੇ ਨਜ਼ਰ ਆ ਰਹੇ ਹਨ।

ਪਰ ਇਸ ਸਾਰੇ ਵਰਤਾਰੇ ਚ ਜੋ ਇੱਕ ਵੱਡਾ ਪੱਖ ਸਾਹਮਣੇ ਆ ਰਿਹਾ ਹੈ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹਨ। ਸੰਤ ਜੀ ਵਲੋਂ ਆਪਣੇ ਸਮੇਂ ਤੇ ਅਜਿਹੀਆਂ ਗੰਦੀਆਂ ਹਰਕਤਾਂ ਕਰਨ ਵਾਲੇ ਦੋਸ਼ੀ ਨੂੰ ‘ਗੱਡੀ ਚਾੜਨ’ ਦੀਆਂ ਕਹੀਆਂ ਗੱਲਾਂ ਅੱਜ ਫਿਰ ਲੋਕ ਮਨਾ ਵਿਚ ਦੋਬਾਰਾ ਉਜਾਗਰ ਹੋਈਆਂ ਹਨ।

“ਲੜਕੀ ਚਾਹੇ ਹਿੰਦੂ ਦੀ ਹੋਵੇ,ਚਾਹੇ ਮੁਸਲਮਾਨ ਦੀ ਹੋਵੇ,ਚਾਹੇ ਸਿੱਖ ਦੀ ਹੋਵੇ,ਚਾਹੇ ਕਿਸੇ ਕਾਂਗਰਸੀ ਦੀ ਹੋਵੇ ਜਾਂ ਅਕਾਲੀ ਪਾਰਟੀ ਦੇ ਬੰਦੇ ਦੀ ਹੋਵੇ,ਕਿਸੇ ਗਰੀਬ ਦੀ ਹੋਵੇ,ਲੜਕੀ ਨਾਲ ਗਲਤ ਹਰਕਤ ਕਰਨ ਵਾਲੇ ਨੂੰ ਗੱਡੀ ਚੜਾ ਕੇ ਆਓ,ਉਹਨੂੰ ਮੈਂ ਸਾਂਭਾਂਗਾ”।
ਸੰਤ ਜੀ ਦੇ ਇਹ ਬਚਨ ਅੱਜ ਫਿਰ ਫੇਸਬੁੱਕ ਅਤੇ ਸੋਸ਼ਲ ਮੀਡੀਆ ਤੇ ਪੋਸਟਰ ਬਣਾਕੇ ਸ਼ੇਅਰ ਕੀਤੇ ਜਾ ਰਹੇ ਹਨ। ਇਥੋਂ ਤੱਕ ਹਿੰਦੂ ਬੱਚੀਆਂ ਵਲੋਂ ਕੀਤੇ ਜਾ ਰਹੇ ਰੋਸ ਮੁਜਾਹਰਿਆਂ ਵਿਚ ਸੰਤ ਜੀ ਦੇ ਉਪਰੋਕਨ ਬਚਨਾ ਵਾਲੇ ਬੈਨਰ ਹੱਥਾਂ ਚ ਫੜਕੇ ਰੋਸ ਮਾਰਚ ਕੱਢੇ ਜਾ ਰਹੇ ਹਨ।

ਸੁਣੋ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਦੇ ਬੱਚਨ ?

Leave a Comment

This site uses Akismet to reduce spam. Learn how your comment data is processed.