ਪੰਜਾਬੀਆ ਦੇ ਸੰਘਰਸ਼ ਨੂੰ ਬੂਰ ਪੈਣਾ ਸੁਰੂ ਹੋ ਗਿਆ ਹੈ | ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

ਪੰਜਾਬੀ ਮਾਂ ਬੋਲੀ ਦੇ ਵਾਰਿਸੋ ਪੰਜਾਬੀ ਮਾਂ ਬੋਲੀ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਾਉਣ ਦੇ ਲਈ ਜੋ ਲਹਿਰ ਸਮੁੱਚੇ ਪੰਜਾਬੀਆਂ ਨੇ ਚਲਾਈ ਸੀ ਉਸਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਪਰ ਇਹ ਤਾਂ ਹਾਲੇ ਸ਼ੁਰੂਆਤ ਹੈ ਮੰਜਿਲ ਹਲੇ ਬਹੁਤ ਦੂਰ ਹੈ ਕਿਓਂ ਕਿ ਮਾਂ ਬੋਲੀ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਹਾਲੇ ਬਹੁਤ ਕੁਛ ਕਰਨਾ ਬਾਕੀ ਹੈ ਜਿਵੇਂ ਕਿ ਅੰਗਰੇਜੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਲਗਦਾ ਹੈ ਸਰਕਾਰੀ ਦਫਤਰਾਂ ਦਾ ਕੰਮਕਾਰ ਅੰਗਰੇਜ਼ੀ ਵਿੱਚ ਹੁੰਦਾ ਹੈ ਸਕੂਲਾਂ ਕਾਲਜਾਂ ਦੇ ਬਹੁਤੇ ਬੋਰਡ ਵੀ ਅੰਗਰੇਜੀ ਵਿੱਚ ਹੀ ਹਨ ਜਾਂ ਹੋਰ ਵੀ ਬਹੁਤ ਮਸਲੇ ਹਨ ਪਰ ਇਸ ਲਹਿਰ ਨੂੰ ਠੰਢੀ ਨਹੀਂ ਪੈਣ ਦੇਣਾ ਕਿਓਂ ਕਿ ਸਾਡੀ ਆਦਤ ਹੈ ਦੁੱਧ ਦੇ ਉਬਾਲੇ ਵਾਂਗੂੰ ਚੜ ਕੇ ਫਿਰ ਛੇਤੀ ਹੀ ਠੰਢੇ ਹੋ ਜਾਂਦੇ ਹਾਂ ਪਰ ਲੰਮੇ ਸ਼ੰਘਰਸ਼ਾਂ ਦੇ ਵਿਚੋ ਹੀ ਜਿੱਤ ਨਿਕਲਦੀ ਹੈ
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
ਲੱਖਾ ਸਿਧਾਣਾ

Leave a Comment

One thought on “ਪੰਜਾਬੀਆ ਦੇ ਸੰਘਰਸ਼ ਨੂੰ ਬੂਰ ਪੈਣਾ ਸੁਰੂ ਹੋ ਗਿਆ ਹੈ | ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ”