Sikh NewsSikh ProtestsSingha Nal Dhaka

ਪੁਲਿਸ ਕਰਮਚਾਰੀਆਂ ਨੇ ਭੁੱਖ ਹੜਤਾਲ ‘ਤੇ ਬੈਠੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ

ਸੱਖਚੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਲੱਗੇ ਜੀਐਸਟੀ ਨੂੰ ਖਤਮ ਕਰਵਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਟੀਐਮਸੀ ਪਾਰਟੀ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਤੀਜੇ ਦਿਨ ਵੀਰਵਾਰ ਨੂੰ ਇਸ ਭੁੱਖ ਹੜਤਾਲ ਵਿੱਚ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਵੀ ਪੁੱਜੇ। ਇਸ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਧੱਕੇ ਰਾਹੀਂ ਭੁੱਖ ਹੜਤਾਲ ‘ਤੇ ਬੈਠੇ ਲੋਕਾਂ ਨੂੰ ਉੱਥੋਂ ਦੌੜਾ ਦਿੱਤਾ


ਪੁਲਿਸ ਕਰਮਚਾਰੀਆਂ ਨੇ ਭੁੱਖ ਹੜਤਾਲ ‘ਤੇ ਬੈਠੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ।ਇਹ ਸਾਰੀ ਵਾਰਦਾਤ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਧਰਨਾ ਲਾਉਣਾ ਗੈਰ ਕਾਨੂੰਨੀ ਹੈ ਪਰ ਪਹਿਲੇ ਦੋ ਦਿਨ ਪੁਲਿਸ ਨੇ ਇਸ ‘ਤੇ ਐਕਸ਼ਨ ਕਿਉਂ ਨਹੀਂ ਲਿਆ ਇਹ ਵੀ ਸੋਚਣ ਵਾਲੀ ਗੱਲ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ


ਕਿ ਲੰਗਰ ਤੋਂ ਜੀਐਸਟੀ ਖਤਮ ਕਰੇ ਪਰ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਪੰਜਾਬ ਸਰਕਾਰੀ ਆਪਣਾ ਹਿੱਸਾ ਕਿਉਂ ਨਹੀਂ ਛੱਡ ਦਿੰਦੀ।ਕਾਂਗਰਸ ਪਾਰਟੀ ਦੇ ਐਮਪੀ ਔਜਲਾ ਜਦੋਂ ਤੱਕ ਭੁੱਖ ਹੜਤਾਲ ‘ਤੇ ਬੈਠੇ ਰਹੇ ਉਦੋਂ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ।


ਜਿਵੇਂ ਹੀ ਉਹ ਗਏ ਪੁਲਿਸ ਨੇ ਲੋਕਾਂ ਨੂੰ ਚੁੱਕ ਲਿਆ। ਇਸ ਬਾਰੇ ਏਸੀਪੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਥੇ ਧਰਨਾ ਲਾਉਣਾ ਗੈਰ ਕਾਨੂੰਨੀ ਹੈ।ਇੱਥੇ ਦੱਸ ਦੇਈਏ ਕਿ ਜੀ. ਐੱਸ. ਟੀ. ਤੋਂ ਪਹਿਲਾਂ ਲੰਗਰ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ‘ਤੇ ਕੋਈ ਟੈਕਸ ਨਹੀਂ ਲੱਗਦਾ ਸੀ।
ਵੀਡੀਓ ਦੇਖੋ ਜੀ.

ਇਨ੍ਹਾਂ ਨੂੰ ਵੈਟ ਤੋਂ ਛੋਟ ਪ੍ਰਾਪਤ ਸੀ ਪਰ ਵੈਟ ਦੇ ਜੀ. ਐੱਸ. ਟੀ. ਵਿਚ ਬਦਲਣ ਨਾਲ ਇਨ੍ਹਾਂ ਵਸਤਾਂ ‘ਤੇ ਵੀ ਟੈਕਸ ਲੱਗ ਰਿਹਾ ਹੈ।ਲੰਗਰ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਦੇਸੀ ਘਿਓ, ਖੰਡ ਆਦਿ ‘ਤੇ ਸਾਲਾਨਾ 75 ਕਰੋੜ ਰੁਪਏ ਖਰਚ ਹੁੰਦੇ ਹਨ। ਜੀ. ਐੱਸ. ਟੀ. ਤੋਂ ਬਾਅਦ ਦੇਸੀ ਘਿਓ ‘ਤੇ 12 ਫੀਸਦੀ, ਖੰਡ ‘ਤੇ 18 ਫੀਸਦੀ ਟੈਕਸ ਲੱਗੇਗਾ ਅਤੇ ਹੋਰ ਚੀਜ਼ਾਂ ‘ਤੇ ਵੀ ਟੈਕਸ ਲੱਗ ਰਿਹਾ ਹੈ।

Show More

Leave a Comment

This site uses Akismet to reduce spam. Learn how your comment data is processed.

Close
Close