ਜੱਥੇਦਾਰ ਹਰਮਿੰਦਰ ਸਿੰਘ ਨਿਹੰਗ ਨੂੰ ਹਿੰਦੋਸਤਾਨੀ ਏਜੰਸੀਆਂ ਨੇ ਬੜੇ ਖੂਫੀਆ ਤਰੀਕੇ ਨਾਲ ਸ਼ਹੀਦ ਕੀਤਾ ।

ਵੱਧ ਤੋਂ ਵੱਧ ਪੜੋ ਅਤੇ ਸ਼ੇਅਰ ਕਰੋ

ਦੁੱਖਦਾਈ ਖਬਰ: ਸਿੱਖ ਕੌਮ ਦੇ ਮਹਾਨ ਸੂਰਮੇ ਜੱਥੇਦਾਰ ਹਰਮਿੰਦਰ ਸਿੰਘ ਨਿਹੰਗ ਨੂੰ ਹਿੰਦੋਸਤਾਨੀ ਏਜੰਸੀਆਂ ਨੇ ਬੜੇ ਖੂਫੀਆ ਤਰੀਕੇ ਨਾਲ ਸ਼ਹੀਦ ਕੀਤਾ ।

ਖਾਲਿਸਤਾਨ ਲਿਬਰੇਸ਼ਨ ਫੋਰਸ ਮੁੱਖੀ, ਜੱਥੇਦਾਰ ਹਰਮਿੰਦਰ ਸਿੰਘ ਨਿਹੰਗ ਜੋ ਕਿ ਬੀਤੇ ਸਮੇਂ ਤੋਂ ਪਟਿਆਲਾ ਜੇਲ ਵਿੱਚ ਨਜ਼ਰਬੰਦ ਸਨ, ਉਹਨਾਂ ਦੀ ਸਿੱਖ ਸੰਘਰਸ਼ ਲਈ ਲਗਨ ਅਤੇ ਇਮਾਨਦਾਰੀ ਅਤੇ ਦਲੇਰੀ ਭਰੇ ਜ਼ਜ਼ਬੇ ਤੋਂ ਹਿੰਦੋਸਤਾਨੀ ਏਜੰਸੀਆਂ ਭੈ-ਭੀਤ ਸਨ, ਇਸ ਲਈ ਉਹਨਾਂ ਨੂੰ ਖਤਮ ਕਰਨ ਦੀਆਂ ਚਾਲਾਂ ਲੰਮੇ ਸਮੇਂ ਤੋਂ ਚੱਲੀਆਂ ਜਾ ਰਹੀਆਂ ਸਨ ਪਰ ਅੱਜ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਸਮੁੱਚੇ ਪੰਥ ਦਰਦੀਆਂ ਦਾ ਹਿਰਦਾ ਵਲੂੰਧਰਿਆ ਗਿਆ ਪੁਲਿਸ ਅਤੇ ਜੇਲ ਪਰਸ਼ਾਸ਼ਨ ਦੀ ਕਹਾਣੀ ਮੁਤਾਬਕ ਉਹਨਾਂ ਨੂੰ ਹਾਰਟ ਅਟੈਕ ਹੋਇਆ, ਪਰ ਸੰਗਤ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਉਹਨਾਂ ਨੂੰ ਖਤਮ ਕਰਨ ਲਈ ਹਿੰਦੋਸਤਾਨੀ ਏਜੰਸੀਆਂ ਪਿਛਲੇ ਲੰਮੇ ਸਮੇਂ ਤੋਂ ਕੋਝੀਆਂ ਚਾਲਾਂ ਚੱਲ ਰਹੀਆਂ ਸਨ, ਪਿਛਲੇ ਸਾਲ ਨਵੰਬਰ ਮਹੀਨੇ ਤੋਂ ਉਹਨਾਂ ਉੱਤੇ ਘੋਰ ਤੱਸ਼ਦਦ ਕੀਤਾ ਜਾ ਰਿਹਾ ਸੀ, ਪਟਿਆਲਾ ਜੇਲ ਦਾ ਸੁਪਰਡੈਂਟ ਕਪੂਰ ਜੋ ਕਿ ਆਰ.ਅੈਸ.ਅੈਸ ਦਾ ਬੰਦਾ ਹੈ ਉਸ ਵਲੋਂ ਜੱਥੇਦਾਰ ਸਾਹਿਬ ਨੂੰ ਅਤਿ ਦੀ ਸਰਦੀ ਵਿੱਚ ਘੋਰ ਸਰੀਰਕ ਤਸ਼ੱਦਦ ਮਗਰੋਂ ਲੰਮਾਂ ਸਮਾਂ ਹਨੇਰੀ ਕੋਠੜੀ ਵਿੱਚ ਬੰਦ ਰੱਖਿਆ ਗਿਆ ਜਿੱਥੇ ਕੀ ਸੂਰਜ ਦੀ ਰੋਸ਼ਨੀ ਤੱਕ ਨਹੀਂ ਸੀ ਪਹੁੰਚਦੀ, ਉਹਨਾਂ ਨੂੰ ਸਾਫ ਪੀਣ ਵਾਲਾ ਪਾਣੀ ਅਤੇ ਹੋਰ ਮੁੱਢੀਆਂ ਲੋੜਾਂ ਤੋਂ ਵੀ ਵਾਂਝਿਆ ਰੱਖਿਆ ਜਾ ਰਿਹਾ ਸੀ I ਜਿਸ ਮਗਰੋਂ ਜੱਥੇਦਾਰ ਸਾਹਿਬ ਨੇ ਭੁੱਖ-ਹੜਤਾਲ ਅਰੰਭੀ ਅਤੇ ਫੇਰ ਕੁਝ ਸਮੇਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ, ਜੱਥੇਦਾਰ ਸਾਹਿਬ ਦੇ ਹਾਰਟ ਦੀ ਪਹਿਲਾ ਸਰਜ਼ਰੀ ਹੋ ਚੁੱਕੀ ਸੀ, ਜਿਸ ਕਰਕੇ ਉਹਨਾਂ ਨੂੰ ਸਮੇਂ – ਸਮੇਂ ਉੱਤੇ ਡਾਕਟਰੀ ਚੈੱਕ ਅੱਪ ਅਤੇ ਦਵਾਈਆਂ ਦੀ ਸਹੂਲਤ ਦੇਣਾ ਲਾਜ਼ਮੀ ਸੀ, ਪਰ ਹਿੰਦੂਤਵੀ ਸਰਕਾਰ ਅਤੇ ਪੁਲਿਸ ਅਫਸਰਾਂ ਵਜੋਂ ਜਾਣ ਬੁੱਝ ਕੇ ਉਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਡਾਕਟਰੀ ਸਹਾਇਤਾ ਤੋਂ ਵਾਂਝੇ ਰੱਖਿਆ ਜਾ ਰਿਹਾ ਸੀ, ਉਹਨਾਂ ਨੂੰ ਲੋੜੀਦੀਆਂ ਦਵਾਈਆਂ ਨਹੀਂ ਦਿੱਤੀਆ ਗਈਆਂ ਸਗੋਂ ਗਲਤ ਦਵਾਈਆਂ ਦੇ ਕੇ ਉਹਨਾਂ ਨੂੰ ਸਰੀਰਿਕ ਤੋਰ ਤੇ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਸਨ, ਜਿਸ ਦੇ ਸਿੱਟੇ ਵਜੋਂ ਅੱਜ ਉਹ ਅਕਾਲ ਚਲਾਣਾ ਕਰ ਗਏ, ਇਹ ਘਟਨਾਂ ਕੁਦਰਤੀ ਵਰਤਾਰਾ ਨਹੀਂ ਸੀ, ਸਗੋਂ ਲੰਮੇ ਸਮੇਂ ਤੋ ਜੱਥੇਦਾਰ ਸਾਹਿਬ ਨੂੰ ਸਰੀਰਿਕ ਤੋਰ ਤੇ ਖਤਮ ਕਰਨ ਦੀ ਚਾਲ ਦਾ ਅੰਤਮ ਰੂਪ ਸੀ,ਜੱਥੇਦਾਰ ਸਾਹਿਬ ਨੂੰ ਬੜੇ ਖੂਫੀਆ ਢੰਗ ਨਾਲ ਸ਼ਹੀਦ ਕੀਤਾ ਗਿਆ ਹੈ I

ਜੱਥੇਦਾਰ ਸਾਹਿਬ ਨੇ ਸਿੱਖ ਕੌਂਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਆਈ ਖੜੋਤ ਨੂੰ ਤੋੜਣ ਲਈ ਆਪਣੇ ਅੰਤਿਮ ਸੁਆਸਾਂ ਤੱਕ ਯੋਗਦਾਨ ਪਾਇਆ, 2014 ਵਿੱਚ ਆਪ ਜੀ ਨੂੰ ਕਿਸੇ ਗੱਦਾਰ ਦੀ ਸੂਹ ਉੱਤੇ ਥਾਈਲੈਂਡ ਤੋਂ ਗਰਿਫਤਾਰ ਕੀਤਾ ਗਿਆ ਸੀ, ਜੇਲ ਵਿੱਚ ਰਹਿੰਦਿਆਂ ਹੋਇਆਂ ਵੀ ਜੱਥੇਦਾਰ ਜੀ ਨੇ ਅਨੇਕਾਂ ਨੋਜੁਆਨਾਂ ਨੂੰ ਪਰੇਰਨਾਂ ਦੇ ਕੇ ਸਿੱਖ ਸੰਘਰਸ਼ ਨਾਲ ਜੋੜਿਆ,ਇਸੇ ਕਰਕੇ ਹੀ ਆਪ ਹਿੰਦ ਹਕੂਮਤ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਸਨ, ਨਵੰਬਰ 2016 ਨਾਭਾ ਜੇਲ ਬਰੇਕ ਕਰਕੇ ਆਪ ਜੀ ਜਦੋਂ ਸਾਥੀਆਂ ਸਮੇਤ ਫਰਾਰ ਹੋਏ ਤਾਂ ਇੱਕ ਵਾਰੀ ਤਾ ਜਾਬਰ ਹਿੰਦ ਹੂਕਮਤ ਨੂੰ ਕੰਬਣੀ ਛੇੜ ਦਿੱਤੀ ਸੀ, ਪਰ ਕਿਸਮਤ ਨੂੰ ਕੁਝ ਹੋਰ ਮੰਨਜ਼ੂਰ ਸੀ, ਆਪ ਕੁਝ ਦਿਨਾਂ ਮਗਰੋਂ ਫੇਰ ਗਰਿਫਤਾਰ ਕਰ ਲਏ ਗਏ, ਆਪ ਜੀ ਵਰਗੇ ਸਿਰੜੀ ਸੂਰਮਿਆਂ ਦੀ ਕੌਮ ਨੂੰ ਅਜੇ ਬਹੁਤ ਲੋੜ ਸੀ ਜੋ ਹਉਮੈ ਅਤੇ ਚੋਧਰ ਦੀ ਭੁੱਖ ਤੋਂ ਦੂਰ ਰਹਿ ਕੇ ਕੇਵਲ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਸਨ, ਕੌਮ ਦੀ ਅਜ਼ਾਦੀ ਖਾਤਰ ਹੀ ਆਪ ਜੀ ਨੇ ਵਿਦੇਸ਼ਾਂ ਦੇ ਸੁੱਖ ਅਰਾਮ ਭਰਿਆ ਜੀਵਨ ਤਿਆਗ ਕੇ ਆਪਣਾ ਜੀਵਨ ਸਿੱਖ ਸੰਘਰਸ਼ ਦੇ ਲੇਖੇ ਲਾਇਆ,ਉਹਨਾਂ ਵਲੋ ਸਿੱਖ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਸ਼ਬਦਾ ਰਾਹੀਂ ਬਿਆਨ ਕਰਨਾਂ ਮੁਸ਼ਕਿਲ ਹੈ I ਅੱਜ ਕੌਮ ਨੂੰ ਕਦੇ ਵੀ ਪੂਰਾ ਨਾਂ ਹੋਣ ਵਾਲਾ ਘਾਟਾ ਪੈ ਗਿਆ ਜੋ ਖੜਾ ਸੰਘਰਸ਼ ਜਥੇਦਾਰ ਸਾਹਬ ਨੇ ਤੋਰਿਆ ਸੀ ਉਸ ਸੰਘਰਸ਼ ਨੂੰ ਅੱਗੇ ਜ਼ਾਰੀ ਰਖਣਾਂ ਹੀ ਉਹਨਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ।

#JathedarHarminderSinghNihang #Baba #KLF #Soorma #Shaheed

‘ਜੇਲ੍ਹ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੁੰਦੀ ਹੈ?’
ਜੇਲ੍ਹ ਤੇ ਉਹ ਵੀ ਭਾਰਤ ਦੀ, ਜਿਹੜੀ ਅਨੇਕਾਂ ਸੂਰਮਿਆਂ ਨੂੰ ਖਾ ਗਈ ਹੈ

‘ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ’ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਅਕਾਲ ਚਲਾਣੇ ਬਾਰੇ ਪੜ੍ਹ/ਸੁਣ ਕੇ ਬਹੁਤ ਅਫਸੋਸ ਹੋਇਆ ਹੈ । ਪਟਿਆਲਾ ਜੇਲ੍ਹ ਵਿੱਚ ਹੋਈ ਇਹ ਮੌਤ ਆਪਣੇ ਪਿੱਛੇ ਕਈ ਸਵਾਲ ਛੱਡ ਗਈ ਹੈ, ਤੇ ਛੱਡ ਰਹੀ ਹੈ, ਜਿਨ੍ਹਾਂ ਦੇ ਜਵਾਬ ਵਕਤ ਨਾਲ ਹੀ ਮਿਲਣਗੇ ।

ਰੂਪੋਸ਼ ਜਲਾਵਤਨੀ ਦੇ ਕੁੱਝ ਮਹੀਨੇ ਭਾਈ ਹਰਮਿੰਦਰ ਸਿੰਘ, ਦਾਸ ਨਾਲ ਛੋਟੇ ਭਰਾ ਵਾਂਗ ਇੱਕ ਛੱਤ ਥੱਲ੍ਹੇ ਵੀ ਰਿਹਾ ਹੈ, ਤੇ ਇਹੀ ਉਹ ਵਕਤ ਸੀ ਜਦੋਂ ਉਸ ਨੇ ਸੰਘਰਸ਼ ਵਿੱਚ ਇੱਕ ਨਵੇਂ ਸਫਰ ਦੀ ਸ਼ੁਰੂਆਤ ਕੀਤੀ ਸੀ ।

ਦਾਸ ਦੀ ਜ਼ਿੰਦਗੀ ਇਜਾਜ਼ਤ ਨਹੀਂ ਦਿੰਦੀ ਕਿ ਰੂਪੋਸ਼ ਜਲਾਵਤਨੀ ਦੇ ਸਫਰ ਬਾਰੇ ਅੱਜ ਦੇ ਹਾਲਾਤ ਵਿੱਚ ਬਹੁਤੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ ਜਾਣ, ਜੋ ਕਦੇ ਵਕਤ ਮਿਲਿਆ ਤਾਂ ਕਰਾਂਗਾ ।

ਅੱਜ ਤਾਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਬਹੁਤ ਤੇਜ਼ ਦਿਮਾਗ਼ ਸੀ, ਤੇ ਹਰ ਵੇਲੇ ਹੋਰ ਤੇਜ਼ ਦੌੜ੍ਹਨ ਲਈ ਕਾਹਲਾ ਰਹਿੰਦਾ ਸੀ । ਹਰ ਵੇਲੇ ਲੈਪਟਾਪ ਵਾਲਾ ਬੈਗ ਮੌਢੇ ਉਤੇ ਰੱਖਦਾ ਸੀ, ਤੇ ਕੁੱਝ ਨਾ ਕੁੱਝ ਪਲੈਨ ਕਰਦਾ ਰਹਿੰਦਾ ਸੀ । ਕਦੇ ਉਹ ਹਰਮਿੰਦਰ ਸਿੰਘ ਮਿੰਟੂ ਠੇਕੇਦਾਰ ਹੁੰਦਾ ਸੀ, ਤੇ ਕਦੇ ਨਿਹੰਗ ਸਿੰਘ, ਤੇ ਕਦੇ ਸਿਆਸਤਦਾਨ ।

ਇਸ ਖਬਰ ਬਾਰੇ ਮੇਰੀ ਜੀਵਨ ਸਾਥਣ ਜਦੋਂ ਫੋਨ ਤੇ ਗੱਲ ਕਰ ਰਹੀ ਸੀ, ਤਾਂ ਉਸ ਨੇ ਯੂਕੇ ਦੇ ਕਿਸੇ ਚੈਨਲ ਤੇ ਦੇਖੀ ਖਬਰ ਦਾ ਜ਼ਿਕਰ ਕਰਦੇ ਹੋਏ ਕਿਹਾ, ‘ਜੇਲ੍ਹ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੁੰਦੀ ਹੈ?’ ਜੇਲ੍ਹ ਤੇ ਉਹ ਵੀ ਭਾਰਤ ਦੀ, ਜਿਹੜੀ ਅਨੇਕਾਂ ਸੂਰਮਿਆਂ ਨੂੰ ਖਾ ਗਈ ਹੈ ।

ਗਜਿੰਦਰ ਸਿੰਘ, ਦਲ ਖਾਲਸਾ ।
੧੯.੪.੨੦੧੮
………………..

ਵੀਡੀਉ ਦੇਖੋ ਅਤੇ ਵਿਚਾਰ ਦਿਉ ??

Leave a Comment