ਚਾਰ ਸਾਲ ਤੋਂ ਚੱਲਦੇ ਦੇਸ਼ ਧ੍ਰੋਹ ਦੇ ਕੇਸ ‘ਚੋਂ ਸਿੱਖ ਨੌਜਵਾਨ ਭਾਈ ਦਲਜੀਤ ਸਿੰਘ ਬੌਬੀ ਬਾਇੱਜਤ ਬਰੀ

ਦਮਦਮੀ ਟਕਸਾਲ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 18 ਅਪ੍ਰੈਲ ( ): ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਅਤੇ ਪੰਥਕ ਸਫ਼ਾਂ ਚ ਸਰਗਰਮ ਸਿੱਖ ਨੌਜਵਾਨ ਭਾਈ ਦਲਜੀਤ ਸਿੰਘ ਬੌਬੀ ਬੀਤੇ ਕੱਲ੍ਹ ਚਾਰ ਸਾਲਾਂ ਤੋਂ ਚੱਲਦੇ ੲਿੱਕ ਪੁਰਾਣੇ ਦੇਸ਼ ਧ੍ਰੋਹ ਦੇ ਕੇਸ ਚੋਂ ਬਾਇੱਜਤ ਬਰੀ ਹੋ ਗਿਆ ਹੈ। ਗੁਰਦਾਸਪੁਰ ਦੀ ਕੋਰਟ ‘ਚ ਜੱਜ ਰਾਜਿੰਦਰਪਾਲ ਸਿੰਘ ਗਿੱਲ ਨੇ ਇਹ ਫੈਸਲਾ ਸੁਣਾਉਂਦਿਆਂ ਭਾਈ ਦਲਜੀਤ ਸਿੰਘ ਨੂੰ ਇਸ ਕੇਸ ਦੇ ਜਾਲ ਚੋਂ ਮੁਕਤ ਕੀਤਾ ਹੈ। ਜਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਨੂੰ ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਦੇ ੲਿਰਾਦਾ ਕਤਲ ਕੇਸ ‘ਚ ਪੁਲੀਸ ਨੇ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸ਼ਿਵ ਸੈਨਾ ਦੇ ਆਗੂ ਕਪਿਲ ਮਹਾਜਨ ਅਤੇ ਰਾਜੀਵ ਪੰਡਿਤ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸ਼ਿਵਲਿੰਗ ਦੀ ਪੂਜਾ ਕਰਦੇ ਦਿਖਾਉਂਦਿਆਂ ਦੀ ਇੱਕ ਮਨੋਕਲਪਿਤ ਤਸਵੀਰ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਸੀ ਅਤੇ ਸਿੱਖ ਨੌਜਵਾਨਾਂ ਨੂੰ ਲਲਕਾਰਦੇ ਸੀ ਕਿ ਅਸੀਂ ਗੁਰਦਾਸਪੁਰ ਚ ਤੁਹਾਡਾ ਨੌਜਵਾਨ ਜਸਪਾਲ ਸਿੰਘ ਸ਼ਹੀਦ ਕੀਤਾ ਅਤੇ ਤੁਹਾਡੀਆਂ ਸਿੱਖਾਂ ਦੀਆਂ ਪੱਗਾਂ ਸਾੜੀਆਂ ਤੇ ਤੁਸੀਂ ਕੀ ਕਰ ਲਿਆ ? ਇਨ੍ਹਾਂ ਗੱਲਾਂ ਨੂੰ ਆੜੇ ਹੱਥੀ ਲੈਂਦਿਆਂ ਭਾਈ ਦਲਜੀਤ ਸਿੰਘ ਨੇ ਸ਼ਿਵ ਸੈਨਾ ਆਗੂਆਂ ਨੂੰ ਟੋਕਿਆ ਸੀ ਤੇ ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਚ ਫੇਸਬੁੱਕ ਤੇ ਬਹਿਸਬਾਜੀ ਵੀ ਹੋਈ। ਸ਼ਿਵ ਸੈਨਾ ਤੇ ਕਾਰਵਾਈ ਕਰਨ ਦੀ ਬਜਾਏ ਪੁਲੀਸ ਨੇ ਭਾਈ ਦਲਜੀਤ ਸਿੰਘ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਇੱਕ ਝੂਠੇ ਦੇਸ਼ ਧ੍ਰੋਹ ਦੇ ਕੇਸ ‘ਚ ਫਸਾ ਦਿੱਤਾ। ਪਿਛਲੇ ਸਾਲ ਜੂਨ ਮਹੀਨੇ ਚ ਵੀ ਪੁਲੀਸ ਨੇ ਭਾਈ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇੱਕ ਹਫਤੇ ਦੇ ਕਰੀਬ ਗੈਰ-ਕਾਨੂੰਨੀ ਹਿਰਾਸਤ ਚ ਰੱਖਿਆ। ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਸ ਔਖੇ ਸਮੇਂ ਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਸਿੰਘਾਂ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਪਪਲਪ੍ਰੀਤ ਸਿੰਘ ਆਦਿ ਨੇ ਉਸ ਦਾ ਅਤੇ ਪਰਿਵਾਰ ਦਾ ਬਹੁਤ ਸਾਥ ਦਿੱਤਾ, ਜਿਸ ਕਰਕੇ ਉਹ ਸਭ ਦਾ ਧੰਨਵਾਦੀ ਹੈ।

Leave a Comment