Sikh NewsSingha Nal Dhaka

ਇੱਕ ਖਾਲਿਸਤਾਨੀ ਸਿੰਘ ਦਾ ਭਰਾ ਥਾਈਲੈਂਡ ਤੋਂ ਭਾਰਤੀ ਏਜੰਸੀਆਂ ਡਿਪੋਰਟ ਕਰਵਾ ਕੇ ਲੈ ਗਈਆਂ ਹਨ

ਅੱਜ ਇੱਕ ਮਿੱਤਰ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ‘ਝੱਜਾ’ ਦੇ ਇੱਕ ਨੌਜਵਾਨ ‘ਗੁਰਦੇਵ ਸਿੰਘ’ ਨੂੰ ਕੱਲ ਰਾਤ ਇੰਡੀਅਨ ਏਜੰਸੀਆਂ ਥਾਈਲੈਂਡ ਤੋ ਡਿਪੋਰਟ ਕਰਵਾ ਕੇ ਭਾਰਤ ਲੈ ਗਈਆਂ ਹਨ ।

ਇਸ ਨੌਜਵਾਨ ਦਾ ਕਸੂਰ ਸਿਰਫ ਇਹ ਹੈ ਕਿ ਇਹ ਇੱਕ ਖਾਲਿਸਤਾਨੀ ਸਿੰਘ ਦਾ ਭਰਾ ਹੈ, ਜੋ ਜਰਮਨ ਰਹਿੰਦਾ ਹੈ ।
ਗੁਰਦੇਵ ਸਿੰਘ ਕੁੱਝ ਸਮਾਂ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਥਾਈਲੈਂਡ ਗਿਆ ਸੀ ।

ਇਸ ਦੇ ਖਾਲਿਸਤਾਨੀ ਭਰਾ ‘ ਗੁਰਮੀਤ ਸਿੰਘ ਬੱਗਾ’ ਕਾਰਨ ਇਸ ਪਰਿਵਾਰ ਦੇ ਕੁੱਝ ਹੋਰ ਜੀਆਂ ਨੂੰ ਵੀ ਭਾਰਤੀ ਏਜੰਸੀਆਂ ਪਹਿਲਾਂ ਜ਼ਿਆਦਤੀ ਦਾ ਸ਼ਿਕਾਰ ਬਣਾ ਚੁੱਕੀਆਂ ਹਨ ।

ਗੁਰਦੇਵ ਸਿੰਘ ਨੂੰ ਜਿਵੇਂ ਥਾਈਲੈਂਡ ਤੋਂ ਭਾਰਤੀ ਏਜੰਸੀਆਂ ਚੁੱਪ ਚੁੱਪੀਤੇ ਲੈ ਕੇ ਗਈਆਂ ਹਨ, ਅਗਰ ਇਹ ਖਬਰ ਇਸ ਤਰ੍ਹਾਂ ਹੀ ਦੱਬੀ ਰਹੀ ਤਾਂ ਏਜੰਸੀਆਂ ਇਸ ਉਤੇ ਮਨ ਭਾਉਂਦੇ ਨਾਜਾਇਜ਼ ਕੇਸ ਪਾ ਕੇ ਗੈਰ ਇਨਸਾਨੀ ਤਸ਼ਦੱਦ ਕਰ ਸਕਦੀਆਂ ਹਨ ।

ਇਨਸਾਨੀ ਨਾਤ੍ਹੇ ਸੱਭ ਕੌਮੀ ਦੋਸਤਾਂ, ਮਿੱਤਰਾਂ, ਵਕੀਲਾਂ, ਤੇ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਇਸ ਨੌਜਵਾਨ ਗੁਰਦੇਵ ਸਿੰਘ ਵੱਲ ਧਿਆਨ ਦੇਣ ਤਾਂ ਜੋ ਏਜੰਸੀਆਂ ਇਸ ਦੀ ਗ੍ਰਿਫਤਾਰੀ ਨੂੰ ਲੁਕੋ ਕੇ ਰੱਖਦੇ ਹੋਏ ਕੋਈ ਜ਼ਿਆਦਤੀ ਨਾ ਕਰ ਸਕਣ ।
ਇਸ ਨੌਜਵਾਨ ਦੀ ਸੁਰਖਿਅੱਤਾ ਲਈ ਤੁਸੀਂ ਇਹ ਪੋਸਟ ਵੱਧੋ ਵੱਧ ਸ਼ੇਅਰ ਕਰ ਕੇ ਵੀ ਕੁੱਝ ਰੋਲ ਅਦਾ ਕਰ ਸਕਦੇ ਹੋ ।

ਗਜਿੰਦਰ ਸਿੰਘ, ਦਲ ਖਾਲਸਾ ।
੨੭.੨.੨੦੧੮

Another Sikh Youth arrested.
ਹਿੰਦੋਸਤਾਨੀ ਖੁਫੀਆ ਏਜੰਸੀਆਂ ਨੇ ਥਾਈਲੈਂਡ ਤੋਂ ਇੱਕ ਹੋਰ ਸਿੱਖ ਨੋਜੁਆਨ ਨੂੰ ਡਿਪੋਰਟ ਕਰਵਾ ਕੇ ਕੀਤਾ ਗਰਿਫਤਾਰ I
Gurdev Singh of village Chajja in Hosiarpur district has been arrested from Thailand for invlolved in Khalistan movement..
Same Indian agnecies cannot arrested anyone from Delhi for 1984 but for Sikhs these Hindutava Indian agencies will go all over world in unproven charges..

Show More

Leave a Comment

Close
Close